ਸੰਯੁਕਤ ਰਾਸ਼ਟਰ, 3 ਅਪ੍ਰੈਲ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਵਿਚ ਸਨਿਚਰਵਾਰ ਨੂੰ ਬਹਿਰੀਨ ਵਲੋਂ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਦੁਬਾਰਾ ਖੋਲ੍ਹਣ ਵਾਲੇ ਪ੍ਰਸਤਾਵਿਤ ਖਰੜਾ ਮਤੇ 'ਤੇ ਵੋਟ ਹੋਵੇਗੀ | ਭਾਵੇਂਕਿ ਸਥਾਈ ਮੈਂਬਰਾਂ ਚੀਨ ਅਤੇ ਰੂਸ ਵਲੋਂ ਇਸ ਤੋਂ ਪਹਿਲਾਂ ਲਿਆਂਦੇ ਗਏ ਖਰੜਿਆਂ ਦਾ ਵਿਰੋਧ ਕੀਤਾ ਗਿਆ ਸੀ | ਸੁਰੱਖਿਆ ਪ੍ਰੀਸ਼ਦ ਦੇ ਮਤੇ ਦਾ ਖਰੜਾ ਪੁਸ਼ਟੀ ਕਰਦਾ ਹੈ ਕਿ 'ਸਟ੍ਰੇਟ ਆਫ਼ ਹੋਰਮੁਜ਼' ਸਾਰਿਆਂ ਲਈ ਖੁੱਲ੍ਹਾ ਹੈ ਅਤੇ ਕਿਸੇ ਵੀ ਰਾਜ ਨੂੰ ਇਸ ਨੂੰ ਬੰਦ ਕਰਨ ਜਾਂ ਕੰਟਰੋਲ ਕਰਨ ਦਾ ਅਧਿਕਾਰ ਨਹੀਂ ਹੈ | ਇਹ ਦੇਸ਼ਾਂ ਨੂੰ ਆਵਾਜਾਈ ਰਸਤੇ ਨੂੰ ਸੁਰੱਖਿਅਤ ਕਰਨ ਅਤੇ 'ਸਟ੍ਰੇਟ ਆਫ਼ ਹੋਰਮੁਜ਼' ਰਾਹੀਂ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ 'ਚ ਰੁਕਾਵਟ ਪਾਉਣ ਵਾਲੀਆਂ ਕਿਸੇ ਵੀ ਕਾਰਵਾਈ ਨੂੰ ਰੋਕਣ ਲਈ ਵਿਸ਼ੇਸ਼ ਤੌਰ 'ਤੇ ਰੱਖਿਆਤਮਕ ਉਪਾਅ ਕਰਨ ਦਾ ਅਧਿਕਾਰ ਦਿੰਦਾ ਹੈ |