ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪ੍ਰਧਾਨ ਮੰਤਰੀ ਨੇ ਪੁਡੂਚੇਰੀ 'ਚ ਕੀਤਾ ਰੋਡ ਸ਼ੋਅ ਐੱਨ.ਡੀ.ਏ. ਲਈ ਸਮਰਥਨ ਮੰਗਿਆ

Ad Position 21
No active advertisement
ਅਜੀਤ ਡੈਸਕ 04-04-2026
ਪੁੱਡੂਚੇਰੀ, 3 ਅਪ੍ਰੈਲ (ਪੀ.ਟੀ.ਆਈ.) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਇੱਕ ਸ਼ਾਨਦਾਰ ਰੋਡ ਸ਼ੋਅ ਕੀਤਾ ਤੇ 9 ਅਪ੍ਰੈਲ ਨੂੰ ਹੋਣ ਵਾਲੀਆਂ ਖੇਤਰੀ ਵਿਧਾਨ ਸਭਾ ਚੋਣਾਂ ਵਿੱਚ ਏ.ਆਈ.ਐੱਨ.ਸੀ.ਆਰ.-ਭਾਜਪਾ ਗੱਠਜੋੜ ਲਈ ਸਮਰਥਨ ਮੰਗਿਆ¢ ਪ੍ਰਧਾਨ ਮੰਤਰੀ ਨੇ ਏ.ਆਈ.ਐੱਨ.ਸੀ.ਆਰ ਦੇ ਸੰਸਥਾਪਕ ਆਗੂ ਅਤੇ ਮੁੱਖ ਮੰਤਰੀ ਐੱਨ. ਰੰਗਾਸਾਮੀ ਅਤੇ ਭਾਜਪਾ ਆਗੂ ਅਤੇ ਗ੍ਰਹਿ ਮੰਤਰੀ ਏ. ਨਮਾਸਿਵਯਮ ਦੇ ਨਾਲ, ਅਜੰਤਾ ਸਿਗਨਲ ਪੁਆਇੰਟ ਅਤੇ ਕਾਮਰਾਜਰ ਮੂਰਤੀ/ਰਾਜਾ ਥੀਏਟਰ ਸਿਗਨਲ ਵਿਚਕਾਰ ਆਪਣਾ ਰੋਡ ਸ਼ੋਅ ਕੀਤਾ¢ ਦੋ ਕਿਲੋਮੀਟਰ ਤੋਂ ਵੀ ਘੱਟ ਦੂਰੀ ਨੂੰ ਪੂਰਾ ਕਰਨ ਵਿੱਚ ਲਗਭਗ ਇੱਕ ਘੰਟਾ ਲੱਗਿਆ¢ ਇਸ ਤੋਂ ਪਹਿਲਾਂ, ਉਨ੍ਹਾਂ ਦੇ ਪਹੁੰਚਣ 'ਤੇ, ਭਾਜਪਾ ਵਰਕਰਾਂ ਨੇ 'ਭਾਰਤ ਮਾਤਾ ਕੀ ਜੈ' ਅਤੇ 'ਜੈ ਸ਼੍ਰੀ ਰਾਮ' ਦੇ ਜੋਸ਼ੀਲੇ ਜੈਕਾਰਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ¢ ਜਿਵੇਂ ਹੀ ਪ੍ਰਧਾਨ ਮੰਤਰੀ ਦੀ ਖੁੱਲ੍ਹੀ ਪ੍ਰਚਾਰ ਗੱਡੀ ਹÏਲੀ-ਹÏਲੀ ਅੱਗੇ ਵਧੀ, ਉਨ੍ਹਾਂ ਨੇ ਭੀੜ ਵੱਲ ਹੱਥ ਹਿਲਾਇਆ ਅਤੇ ਲੋਕਾਂ ਨੇ ਉਨ੍ਹਾਂ ਅਤੇ ਉਨ੍ਹਾਂ ਦੀ ਗੱਡੀ 'ਤੇ ਫੁੱਲਾਂ ਦੀ ਵਰਖਾ ਕੀਤੀ¢ਭਾਜਪਾ-ਏ.ਆਈ.ਐੱਨ.ਆਰ.ਸੀ. ਕਾਂਗਰਸ ਦੇ ਝੰਡੇ ਪੂਰੇ ਸ਼ਹਿਰ ਵਿੱਚ ਲਹਿਰਾਏ ਗਏ¢ ਇਹ ਝੰਡੇ ਐੱਸ. ਵੀ. ਪਟੇਲ ਰੋਡ (ਰੋਡ ਸ਼ੋਅ ਦੇ ਸ਼ੁਰੂਆਤੀ ਬਿੰਦੂ) ਤੋਂ ਅੰਨਾ ਸਲਾਈ-ਕਮਰਾਜਰ ਸਲਾਈ ਜੰਕਸ਼ਨ (ਜਿੱਥੇ ਇਹ ਖਤਮ ਹੋਇਆ) ਤੱਕ ਸਭ ਤੋਂ ਵੱਧ ਦਿਖਾਈ ਦੇ ਰਹੇ ਸਨ¢ ਪੁਲਿਸ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਬੰਗਾਲ ਤੇ ਤਾਮਿਲਨਾਡੂ ਚੋਣਾਂ 'ਚ ਸਿਆਸੀ ਲਾਭ ਲਈ ਵਿਸ਼ੇਸ਼ ਇਜਲਾਸ ਬੁਲਾਇਆ-ਕਾਂਗਰਸ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਵਲੋਂ ਭਾਰਤੀ ਸ਼ਾਂਤੀ ਰੱਖਿਅਕਾਂ ਦੇ ਯਤਨਾਂ ਦੀ ਸ਼ਲਾਘਾ
Ad Position 24
No active advertisement