ਨਵੀਂ ਦਿੱਲੀ, 5 ਅਪ੍ਰੈਲ (ਏਜੰਸੀ)-ਛੋਟੇ 5 ਕਿਲੋਗ੍ਰਾਮ ਵਾਲੇ ਐਲ.ਪੀ.ਜੀ. ਸਿਲੰਡਰਾਂ ਦੀ ਵਿਕਰੀ ਜੋ ਕਿ ਵੈਧ ਪਛਾਣ ਪੱਤਰ ਦਿਖਾਉਣ 'ਤੇ ਐਲ.ਪੀ.ਜੀ. ਡਿਸਟ੍ਰੀਬਿਊਟਰਾਂ ਕੋਲ ਉਪਲਬਧ ਹਨ, ਦੀ ਵਿਕਰੀ 'ਚ ਵਾਧਾ ਕੀਤਾ ਗਿਆ ਹੈ, 23 ਮਾਰਚ ਤੋਂ ਲਗਭਗ 6.6 ਲੱਖ ਸਿਲੰਡਰ ਵੇਚੇ ਜਾ ਚੁੱਕੇ ਹਨ ਕਿਉਂਕਿ ਸਰਕਾਰ ਮੰਗ ਨੂੰ ਪੂਰਾ ਕਰਨ ਲਈ ਸਪਲਾਈ ਵਧਾ ਰਹੀ ਹੈ | ਸਬਸਿਡੀ ਵਾਲੇ ਘਰੇਲੂ 14.2 ਕਿਲੋਗ੍ਰਾਮ ਸਿਲੰਡਰਾਂ ਦੇ ਉਲਟ 5 ਕਿਲੋਗ੍ਰਾਮ ਵਾਲੇ ਸਿਲੰਡਰ ਜਿਨ੍ਹਾਂ ਨੂੰ ਐਫ.ਟੀ.ਐਲ. ਸਿਲੰਡਰ ਕਿਹਾ ਜਾਂਦਾ ਹੈ, ਬਾਜ਼ਾਰ ਦਰਾਂ 'ਤੇ ਮਿਲਦੇ ਹਨ ਅਤੇ ਇਨ੍ਹਾਂ ਨੂੰ ਨੇੜਲੇ ਐਲ.ਜੀ.ਪੀ. ਡਿਸਟ੍ਰੀਬਿਊਟਰਸ਼ਿਪ ਤੋਂ ਖਰੀਦਣ ਲਈ ਕਿਸੇ ਪਤੇ ਦੇ ਸਬੂਤ ਦੀ ਲੋੜ ਨਹੀਂ ਹੁੰਦੀ | ਤੇਲ ਮੰਤਰਾਲੇ ਨੇ ਕਿਹਾ ਕਿ 4 ਅਪ੍ਰੈਲ ਨੂੰ 90,000 ਤੋਂ ਵੱਧ 5 ਕਿਲੋਗ੍ਰਾਮ ਵਾਲੇ ਸਿਲੰਡਰ ਵੇਚੇ ਗਏ, 23 ਮਾਰਚ 2026 ਤੋਂ ਲਗਭਗ 6.6 ਲੱਖ ਸਿਲੰਡਰ ਵੇਚੇ ਗਏ ਹਨ | ਮੰਤਰਾਲੇ ਨੇ ਕਿਹਾ ਕਿ ਐਲ.ਪੀ.ਜੀ. ਡਿਸਟ੍ਰੀਬਿਊਟਰ ਪੁਆਇੰਟਾਂ 'ਤੇ ਕਮੀ ਦੀ ਕੋਈ ਰਿਪੋਰਟ ਨਹੀਂ ਹੈ, ਦਿਨ ਭਰ ਦÏਰਾਨ 51 ਲੱਖ ਤੋਂ ਵੱਧ ਘਰੇਲੂ ਸਿਲੰਡਰ ਡਿਲੀਵਰ ਕੀਤੇ ਗਏ ਹਨ ਅਤੇ ਆਨਲਾਈਨ ਬੁਕਿੰਗ ਕੁੱਲ ਮੰਗ ਦਾ 95 ਪ੍ਰਤੀਸ਼ਤ ਬਣਦੀ ਹੈ |