ਯਰੂਸ਼ਲਮ, 5 ਅਪ੍ਰੈਲ (ਪੀ. ਟੀ. ਆਈ.)-ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਦੇ ਵਿਚਕਾਰ ਏਅਰ ਇੰਡੀਆ ਨੇ ਇਜ਼ਰਾਈਲ ਲਈ ਆਪਣੀਆਂ ਉਡਾਣਾਂ 31 ਮਈ ਤੱਕ ਮੁਅੱਤਲ ਕਰ ਦਿੱਤੀਆਂ ਹਨ, ਜਿਸ ਨੇ ਇਜ਼ਰਾਈਲ 'ਚ ਰਹਿੰਦੇ 40,000 ਤੋਂ ਵੱਧ ਭਾਰਤੀਆਂ 'ਚ ਵੱਡੀਆਂ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜੋ ਨਿੱਜੀ ਜਾਂ ਪੇਸ਼ੇਵਰ ਕਾਰਨਾਂ ਕਰਕੇ ਭਾਰਤ ਦੀ ਯਾਤਰਾ ਕਰਨਾ ਚਾਹੁੰਦੇ ਹਨ | ਇਜ਼ਰਾਈਲ ਛੱਡਣ ਦੇ ਇੱਛਕ ਭਾਰਤੀਆਂ ਨੂੰ ਜਾਰਡਨ ਜਾਂ ਮਿਸਰ 'ਚ ਜ਼ਮੀਨੀ ਲਾਂਘਿਆਂ ਰਾਹੀਂ ਪ੍ਰਵੇਸ਼ ਕਰਨਾ ਪੈਂਦਾ ਹੈ, ਜਿਥੋਂ ਉਹ ਭਾਰਤ ਲਈ ਉਡਾਨ ਭਰਦੇ ਹਨ |