18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪਾਕਿਸਤਾਨ ਵਲੋਂ 800 ਅਫ਼ਗਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ

Ad Position 21
No active advertisement
ਅਜੀਤ ਡੈਸਕ 06-04-2026
1,043 ਤੋਂ ਵੱਧ ਲੜਾਕੇ ਜ਼ਖ਼ਮੀ, 286 ਅਫ਼ਗਾਨ ਤਾਲਿਬਾਨ ਚੌਕੀਆਂ ਤਬਾਹ
ਅੰਮਿ੍ਤਸਰ, 5 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਸ਼ੁਰੂ ਕੀਤੇ ਆਪ੍ਰੇਸ਼ਨ ਗਜ਼ਬ ਲਿਲ-ਹੱਕ ਦੌਰਾਨ 800 ਅਫ਼ਗਾਨ ਤਾਲਿਬਾਨ ਲੜਾਕੇ ਮਾਰਨ ਦਾ ਦਾਅਵਾ ਕੀਤਾ ਹੈ | ਪਾਕਿ ਦਾ ਕਹਿਣਾ ਹੈ ਕਿ ਇਹ ਕਾਰਵਾਈ ਸਰਹੱਦ ਪਾਰ ਅਫ਼ਗਾਨ ਤਾਲਿਬਾਨ ਦੁਆਰਾ ਕਥਿਤ 'ਬਿਨਾਂ ਭੜਕਾਹਟ ਗੋਲੀਬਾਰੀ' ਤੋਂ ਬਾਅਦ ਸ਼ੁਰੂ ਕੀਤੀ ਗਈ ਸੀ | ਪਾਕਿ ਨੇ ਆਪ੍ਰੇਸ਼ਨ ਵਿਚ ਤਾਲਿਬਾਨ ਦੀਆਂ ਚੌਕੀਆਂ, ਵਾਹਨਾਂ ਅਤੇ ਉਪਕਰਣਾਂ ਨੂੰ ਤਬਾਹ ਕਰਨ ਦੀ ਰਿਪੋਰਟ ਦਿੱਤੀ ਹੈ | ਪਾਕਿ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਤਾਜ਼ਾ ਵੇਰਵੇ ਸਾਂਝੇ ਕਰਦਿਆਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.)/ਫਿਤਨਾ ਅਲ ਖਵਾਰੀਜ ਅਤੇ ਅਫ਼ਗਾਨ ਤਾਲਿਬਾਨ ਦੁਆਰਾ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਘੱਟੋ-ਘੱਟ 796 ਫਿਤਨਾ ਅਲ ਖਵਾਰੀਜ ਅਤੇ ਅਫ਼ਗਾਨ ਤਾਲਿਬਾਨ ਕਰਮਚਾਰੀ ਮਾਰੇ ਗਏ ਹਨ ਅਤੇ 1,043 ਤੋਂ ਵੱਧ ਜ਼ਖਮੀ ਹੋਏ ਹਨ | ਉਨ੍ਹਾਂ ਅੱਗੇ ਕਿਹਾ ਕਿ 286 ਅਫ਼ਗਾਨ ਤਾਲਿਬਾਨ ਚੌਕੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ 44 ਹੋਰ ਚੌਕੀਆਂ 'ਤੇ ਕਬਜ਼ਾ ਕਰ ਲਿਆ ਗਿਆ ਹੈ | ਜਦੋਂ ਕਿ ਤਾਲਿਬਾਨ ਦੇ 249 ਟੈਂਕ, ਬਖਤਰਬੰਦ ਵਾਹਨ, ਤੋਪਖਾਨੇ ਦੀਆਂ ਤੋਪਾਂ ਅਤੇ ਡਰੋਨ ਤਬਾਹ ਕਰ ਦਿੱਤੇ ਗਏ ਹਨ | ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਚੀਨੀ ਸ਼ਹਿਰ ਉਰੂਮਕੀ 'ਚ ਗੱਲਬਾਤ ਹੋ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ੁਬੀਨ ਗਰਗ ਵਾਂਗ, ਕਾਂਗਰਸ ਵੀ ਲੋਕਾਂ ਨੂੰ ਇਕਜੁੱਟ ਕਰਨ ਲਈ ਕੰਮ ਕਰਦੀ ਹੈ-ਰਾਹੁਲ ਅਗਲੀ ਖ਼ਬਰ ਡੈਨਿਸ਼ ਨਾਗਰਿਕ ਨੂੰ ਹਿਰਾਸਤ 'ਚ ਲਿਆ
Ad Position 24