18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਡੈਨਿਸ਼ ਨਾਗਰਿਕ ਨੂੰ ਹਿਰਾਸਤ 'ਚ ਲਿਆ

Ad Position 21
No active advertisement
ਅਜੀਤ ਡੈਸਕ 06-04-2026
ਜੈਪੁਰ, 5 ਅਪ੍ਰੈਲ (ਪੀ.ਟੀ.ਆਈ.) ਪੁਲਿਸ ਨੇ ਐਤਵਾਰ ਨੂੰ ਕਿਹਾ ਕਿ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇਕ 40 ਸਾਲਾ ਡੈਨਿਸ਼ ਨਾਗਰਿਕ ਨੂੰ ਬਿਨਾਂ ਇਜਾਜ਼ਤ ਦੇ ਇਕ ਪਾਬੰਦੀਸ਼ੁਦਾ ਖੇਤਰ ਵਿੱਚ ਦਾਖ਼ਲ ਹੋਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ | ਉਸ ਵਿਅਕਤੀ ਦੀ ਪਛਾਣ ਰੇਨੇ ਵਜੋਂ ਹੋਈ ਹੈ | ਉਸਨੂੰ ਵਿਸਥਾਰ 'ਚ ਪੁੱਛਗਿੱਛ ਲਈ ਬੀਕਾਨੇਰ ਦੇ ਸੰਯੁਕਤ ਪੁੱਛਗਿੱਛ ਕੇਂਦਰ ਭੇਜਿਆ ਗਿਆ ਹੈ ਅਤੇ ਉਸਦੇ ਪਾਸਪੋਰਟ ਵੇਰਵਿਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ¢ਉਹ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਖਾਜੂਵਾਲਾ ਖੇਤਰ ਦੇ ਹਸਪਤਾਲ ਰੋਡ 'ਤੇ ਸ਼ੱਕੀ ਹਾਲਾਤਾਂ ਵਿੱਚ ਮਿਲਿਆ | ਅਧਿਕਾਰੀਆਂ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੁਚੇਤ ਕੀਤਾ, ਕਿਉਂਕਿ ਇਸ ਖੇਤਰ 'ਚ ਵਿਦੇਸ਼ੀ ਨਾਗਰਿਕ ਘੱਟ ਹੀ ਦਿਖਾਈ ਦਿੰਦੇ ਹਨ | ਪੁਲਿਸ ਨੇ ਦੱਸਿਆ ਕਿ ਉਸ ਤੋਂ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ | ਅਧਿਕਾਰੀਆਂ ਨੇ ਕਿਹਾ ਕਿ ਹੋਰ ਜਾਂਚ ਅਜੇ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਵਲੋਂ 800 ਅਫ਼ਗਾਨ ਲੜਾਕਿਆਂ ਨੂੰ ਮਾਰਨ ਦਾ ਦਾਅਵਾ ਅਗਲੀ ਖ਼ਬਰ ਸੋਨਮ ਵਾਂਗਚੁਕ ਦਾ ਕਾਰਗਿਲ ਵਿਚ ਨਿੱਘਾ ਸਵਾਗਤ
Ad Position 24