ਲੱਦਾਖ ਲਈ ਬਰਾਬਰ ਅਧਿਕਾਰਾਂ ਤੇ ਏਕਤਾ ਦੀ ਮੰਗ
ਕਾਰਗਿਲ, 5 ਅਪ੍ਰੈਲ (ਏਜੰਸੀ)-ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਦਾ ਕਾਰਗਿਲ 'ਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿਥੇ ਉਨ੍ਹਾਂ ਪੂਰੇ ਲੱਦਾਖ ਅਤੇ ਦੇਸ਼ ਭਰ 'ਚ ਏਕਤਾ ਦਾ ਸੱਦਾ ਦਿੱਤਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲਈ ਲੋਕਤੰਤਰੀ ਤੇ ਸੰਵਿਧਾਨਕ ਅਧਿਕਾਰਾਂ ਦੀ ਆਪਣੀ ਮੰਗ ਨੂੰ ਦੁਹਰਾਇਆ | 14 ਮਾਰਚ ਨੂੰ ਰਿਹਾਅ ਹੋਣ ਦੇ ਬਾਅਦ ਸੋਨਮ ਵਾਂਗਚੁਕ ਦਾ ਕਾਰਗਿਲ 'ਚ ਇਹ ਪਹਿਲਾ ਦੌਰਾ ਹੈ | ਇਸ ਤੋਂ ਪਹਿਲਾਂ ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਜੋਧਪੁਰ ਜੇਲ੍ਹ 'ਚ ਲਗਪਗ 6 ਮਹੀਨੇ ਤੱਕ ਹਿਰਾਸਤ 'ਚ ਰੱਖਿਆ ਗਿਆ ਸੀ | ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇ.ਡੀ.ਏ.) ਅਤੇ ਲੇਹ ਅਪੈਕਸ ਬਾਡੀ (ਐਲ.ਏ.ਬੀ.) ਦੇ ਨੇਤਾਵਾਂ ਨੇ ਗ੍ਰਹਿ ਮੰਤਰਾਲੇ ਦੁਆਰਾ ਗਠਿਤ ਕਮੇਟੀ ਨਾਲ ਗੱਲਬਾਤ ਦੇ ਅਗਲੇ ਦੌਰ ਲਈ ਜ਼ੋਰ ਦਿੱਤਾ | ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਲਗਾਤਾਰ ਹੋ ਰਹੀ ਦੇਰੀ ਅਤੇ ਠੋਸ ਕਾਰਵਾਈ ਦੀ ਘਾਟ ਦੇ ਚਲਦਿਆਂ ਅੰਦੋਲਨ ਹੋਰ ਤੇਜ਼ ਹੋ ਸਕਦਾ ਹੈ | ਐਲ.ਏ.ਬੀ. ਦੇ ਸਹਿ-ਪ੍ਰਧਾਨ ਚੇਰਿੰਗ ਦੋਰਜੇ ਦੇ ਨਾਲ ਸੋਨਮ ਵਾਂਗਚੁਕ ਦਾ ਕੇ.ਡੀ.ਏ. ਦੀ ਅਗਵਾਈ ਦੁਆਰਾ ਜਿਸ 'ਚ ਇਸ ਦੇ ਸਹਿ-ਪ੍ਰਧਾਨ ਅਸਗਰ ਅਲੀ ਕਰਬਲਾਈ, ਸੰਸਦ ਮੈਂਬਰ ਹਨੀਫ਼ਾ ਜਾਨ ਤੇ ਪ੍ਰਮੁੱਖ ਨੇਤਾ ਸਜਾਦ ਕਾਰਗਿਲ ਸ਼ਾਮਿਲ ਸਨ, ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ |
ਸੋਨਮ ਵਾਂਗਚੁਕ ਦਾ ਕਾਰਗਿਲ ਵਿਚ ਨਿੱਘਾ ਸਵਾਗਤ
ਅਜੀਤ ਡੈਸਕ
06-04-2026