ਬਹਿਰੀਨ ਦੀ ਬੀ.ਏ.ਪੀ.ਸੀ.ਓ. ਐਨਜਰੀ ਨੇ ਦੱਸਿਆ ਕਿ ਈਰਾਨੀ ਹਮਲਿਆਂ ਤੋਂ ਬਾਅਦ ਉਸ ਦੇ ਸਟੋਰੇਜ਼ ਦੇ ਇਕ ਟੈਂਕ 'ਚ ਅੱਗ ਲੱਗ ਗਈ | ਬੀ.ਏ.ਪੀ.ਸੀ.ਓ. ਐਨਰਜੀ ਬਹਿਰੀਨ ਦੀ ਸਭ ਤੋਂ ਵੱਡੀ ਤੇਲ ਕੰਪਨੀਆਂ 'ਚੋਂ ਇਕ ਹੈ | ਇਸ ਤੋਂ ਪਹਿਲਾਂ ਕੁਵੈਤ ਸਰਕਾਰ ਨੇ ਕਿਹਾ ਸੀ ਕਿ ਈਰਾਨ ਡਰੋਨ ਹਮਲੇ 'ਚ ਉਸ ਦੇ ਪਾਵਰ ਪਲਾਂਟ ਅਤੇ ਡਿਸੈਲੀਨੇਸ਼ਨ ਪਲਾਂਟ (ਪਾਣੀ ਸਾਫ ਕਰਨ ਵਾਲਾ ਪਲਾਂਟ) ਨੂੰ ਨੁਕਸਾਨ ਪੁੱਜਾ ਹੈ | ਬਿਆਨ 'ਚ ਕਿਹਾ ਗਿਆ ਹੈ ਕਿ ਇਹ ਪਾਵਰ ਪਲਾਂਟ ਹੁਣ ਬੰਦ ਹੈ | ਈਰਾਨੀ ਵਲੋਂ ਦਾਗੀਆਂ ਮਿਜ਼ਾਈਆਂ ਤੇ ਡਰੋਨਾਂ ਕਾਰਨ ਸੰਯੁਕਤ ਅਰਬ ਅਮੀਰਾਤ (ਯੂ.ਏਈ.) ਵਿਚ ਇਕ ਪੈਟਰੋਕੈਮੀਕਲ ਪਲਾਂਟ ਨੂੰ ਅੱਗ ਲੱਗ ਗਈ | ਇਹ ਪਲਾਂਟ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਤੇ ਆਸਟ੍ਰੇਲੀਆ ਦੀ ਬੋਰੇਲਿਸ ਦਾ ਸਾਂਝਾ ਉੱਦਮ ਹੈ |