18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਦੁਸ਼ਮਣ ਤੋਂ ਕਿਵੇਂ ਬਚਿਆ ਰਿਹਾ ਅਮਰੀਕੀ ਪਾਇਲਟ

Ad Position 21
No active advertisement
ਅਜੀਤ ਡੈਸਕ 06-04-2026
ਈਰਾਨ ਨੇ ਸ਼ੁੱਕਰਵਾਰ ਨੂੰ ਦੱਖਣੀ-ਪੱਛਮੀ ਈਰਾਨ 'ਚ ਇਕ ਅਮਰੀਕੀ ਲੜਾਕੂ ਜਹਾਜ਼ ਐਫ-15ਈ ਸਟ੍ਰਾਈਕ ਈਗਲ ਨੂੰ ਸੁੱਟ ਦਿੱਤਾ ਸੀ | ਜਹਾਜ਼ 'ਚ ਸਵਾਰ ਚਾਲਕ ਦਲ ਦੇ ਦੋ ਮੈਂਬਰ ਇਸ 'ਚੋਂ ਨਿਕਲਣ 'ਚੋਂ ਕਾਮਯਾਬ ਹੋ ਗਏ ਸਨ, ਜਿਨ੍ਹਾਂ 'ਚੋਂ ਇਕ ਪਾਇਲਟ ਨੂੰ ਸ਼ੁੱਕਰਵਾਰ ਨੂੰ ਹੀ ਬਚਾ ਲਿਆ ਗਿਆ ਸੀ, ਜਦੋਂਕਿ ਦੂਜੇ ਦੀ ਤਲਾਸ਼ ਵੀ ਲਗਾਤਾਰ ਕੀਤੀ ਜਾ ਰਹੀ ਸੀ | ਦੂਜੇ ਪਾਇਲਟ ਐਫ-15 'ਚੋਂ ਨਿਕਲਣ ਤੋਂ ਬਾਅਦ ਪਹਾੜੀ ਦੀ ਖੱਡ 'ਚ ਲੁਕ ਗਿਆ ਸੀ ਅਤੇ ਉਹ 24 ਘੰਟਿਆਂ ਤੋਂ ਵੱਧ ਸਮੇਂ ਲਈ ਈਰਾਨੀ ਫੌਜਾਂ ਤੋਂ ਬਚਦਾ ਹੋਇਆ 7000 ਫੁੱਟ ਉੱਚੀ ਪਹਾੜੀ 'ਤੇ ਚੜ੍ਹ ਗਿਆ ਸੀ | ਸ਼ੁਰੂਆਤ 'ਚ ਅਮਰੀਕਾ ਨੂੰ ਉਸ ਦੇ ਟਿਕਾਣੇ ਦਾ ਪਤਾ ਨਹੀਂ ਸੀ ਪਰ ਬਾਅਦ 'ਚ ਸੀ.ਆਈ.ਏ. ਨੇ ਉਸ ਦੇ ਟਿਕਾਣੇ ਦਾ ਪਤਾ ਲਗਾ ਲਿਆ | ਇਸ ਦੌਰਾਨ ਈਰਾਨੀ ਕਾਫ਼ਲਿਆਂ ਨੂੰ ਪਾਇਲਟ ਤੋਂ ਦੂਰ ਰੱਖਣ ਲਈ ਅਮਰੀਕੀ ਜਹਾਜ਼ਾਂ ਵਲੋਂ ਉਨ੍ਹਾਂ 'ਤੇ ਲਗਾਤਾਰ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਈਰਾਨ ਨੇ ਕੁਵੈਤ, ਬਹਿਰੀਨ ਤੇ ਯੂ.ਏ.ਈ. 'ਚ ਊਰਜਾ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਅਗਲੀ ਖ਼ਬਰ ਨੇਵੀ ਸੀਲ ਕਮਾਂਡੋਜ਼ ਨੇ ਦੂਜੇ ਪਾਇਲਟ ਨੂੰ ਵੀ ਸੁਰੱਖਿਅਤ ਕੱਢਿਆ
Ad Position 24