18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਮਾਲਦਾ ਘਿਰਾਓ ਤਿ੍ਣਮੂਲ ਕਾਂਗਰਸ ਦੇ ਮਹਾਂ ਜੰਗਲਰਾਜ ਨੂੰ ਦਰਸਾਉਂਦਾ ਹੈ-ਮੋਦੀ

Ad Position 21
No active advertisement
ਅਜੀਤ ਡੈਸਕ 06-04-2026

ਬੰਗਾਲ ਚੋਣਾਂ ਨੂੰ 'ਡਰ ਬਨਾਮ ਭਾਜਪਾ ਦਾ ਭਰੋਸਾ' ਵਜੋਂ ਕੀਤਾ ਪੇਸ਼
ਕੋਲਕਾਤਾ, 5 ਅਪ੍ਰੈਲ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦਾ 'ਚ ਨਿਆਇਕ ਅਧਿਕਾਰੀਆਂ ਦੇ ਘਿਰਾਓ ਨੂੰ ਪੱਛਮੀ ਬੰਗਾਲ 'ਚ ਕਾਨੂੰਨ ਵਿਵਸਥਾ ਦੀ ਕਮੀ ਦੇ ਮੁੱਦੇ 'ਤੇ ਭਾਜਪਾ ਦੇ ਚੋਣ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ | ਉਨ੍ਹਾਂ ਟੀ. ਐਮ. ਸੀ. ਸਰਕਾਰ 'ਤੇ 'ਮਹਾਂ ਜੰਗਲਰਾਜ' ਚਲਾਉਣ ਦਾ ਦੋਸ਼ ਲਗਾਇਆ ਅਤੇ 2026 ਦੀਆਂ ਵਿਧਾਨ ਸਭਾ ਚੋਣਾਂ ਨੂੰ ਸੱਤਾਧਾਰੀ ਪਾਰਟੀ ਦੁਆਰਾ ਫੈਲਾਏ ਗਏ 'ਡਰ' ਅਤੇ ਭਾਜਪਾ ਦੇ 'ਭਰੋਸੇ' ਵਿਚਕਾਰ ਸਿੱਧੇ ਮੁਕਾਬਲੇ ਵਜੋਂ ਪੇਸ਼ ਕੀਤਾ | ਉੱਤਰੀ ਬੰਗਾਲ ਦੇ ਕੂਚ ਬਿਹਾਰ 'ਚ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਟੀ.ਐਮ.ਸੀ. 'ਤੇ ਹਮਲਾ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ, ਪੂਰੇ ਦੇਸ਼ ਨੇ ਮਾਲਦਾ 'ਚ ਨਿਆਇਕ ਅਧਿਕਾਰੀਆਂ ਨੂੰ ਬੰਧਕ ਬਣਾਉਂਦੇ ਦੇਖਿਆ, ਇਹ ਕਿਹੋ ਜਿਹੀ ਸਰਕਾਰ ਹੈ, ਜਿੱਥੇ ਜੱਜ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਸੁਰੱਖਿਅਤ ਨਹੀਂ ਹਨ? ਅਸੀਂ ਅਜਿਹੀ ਸਰਕਾਰ ਤੋਂ ਬੰਗਾਲ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਉਮੀਦ ਨਹੀਂ ਕਰ ਸਕਦੇ | ਉਨ੍ਹਾਂ ਦੋਸ਼ ਲਗਾਇਆ ਕਿ ਸੱਤਾਧਾਰੀ ਪਾਰਟੀ ਰਾਜ ਵਿਚ ਕਾਨੂੰਨ ਵਿਵਸਥਾ ਦੀ ਅਰਥੀ ਕੱਢਣ 'ਤੇ ਤੁਲੀ ਹੋਈ ਹੈ | ਉਨ੍ਹਾਂ ਕਿਹਾ ਕਿ ਇਕ ਪਾਸੇ ਟੀ.ਐਮ.ਸੀ. ਦਾ 'ਭੈਅ' (ਡਰ) ਹੈ, ਅਤੇ ਦੂਜੇ ਪਾਸੇ ਤੁਹਾਡੇ ਕੋਲ ਭਾਜਪਾ ਦਾ 'ਭਰੋਸਾ' ਹੈ¢ ਇਕ ਪਾਸੇ ਟੀ.ਐਮ.ਸੀ. ਦੇ 'ਕੱਟ-ਮਨੀ' ਅਤੇ ਭਿ੍ਸ਼ਟਾਚਾਰ ਦਾ ਡਰ ਹੈ ਅਤੇ ਦੂਜੇ ਪਾਸੇ ਭਾਜਪਾ ਹੈ ਜੋ ਵਿਕਾਸ ਦੀ ਗਤੀ ਨੂੰ ਤੇਜ਼ ਕਰਦੀ ਹੈ | ਪ੍ਰਧਾਨ ਮੰਤਰੀ ਨੇ ਬੰਗਾਲ 'ਚ ਘੁਸਪੈਠ ਅਤੇ ਵਿਦੇਸ਼ੀਆਂ ਨੂੰ ਵਸਾਉਣ ਦੇ ਡਰ ਦੀ ਤੁਲਣਾ ਭਾਜਪਾ ਦੇ ਘੁਸਪੈਠ ਨੂੰ ਰੋਕਣ ਅਤੇ ਘੁਸਪੈਠੀਆਂ ਨੂੰ ਬਾਹਰ ਕੱਢਣ ਦੇ ਵਿਸ਼ਵਾਸ ਨਾਲ ਵੀ ਕੀਤੀ | ਉਨ੍ਹਾਂ ਕਿਹਾ ਕਿ ਬੰਗਾਲ 'ਚ ਭਾਜਪਾ ਸਰਕਾਰ ਔਰਤਾਂ ਦੇ ਅਸਲ ਸਸ਼ਕਤੀਕਰਨ ਨੂੰ ਯਕੀਨੀ ਬਣਾਏਗੀ ਅਤੇ ਇਸ ਦੇ ਲਈ ਉਨ੍ਹਾਂ ਕੇਂਦਰ ਦੀ 'ਲਖਪਤੀ ਦੀਦੀ' ਯੋਜਨਾ ਅਤੇ ਲੋਕ ਸਭਾ ਅਤੇ ਰਾਜ ਵਿਧਾਨ ਸਭਾਵਾਂ ਵਿਚ ਅÏਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ ਪ੍ਰਦਾਨ ਕਰਨ ਵਾਲੇ ਕਾਨੂੰਨ ਦਾ ਜ਼ਿਕਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਈਰਾਨੀ ਜਨਰਲ ਸੁਲੇਮਾਨੀ ਦੇ ਪਰਿਵਾਰ 'ਤੇ US ਦਾ ਵੱਡਾ ਐਕਸ਼ਨ, ਵੇਖੋ ਪ੍ਰਦੇਸਾਂ ਦੀਆਂ ਖ਼ਬਰਾਂ ਅਗਲੀ ਖ਼ਬਰ ਜ਼ੁਬੀਨ ਗਰਗ ਵਾਂਗ, ਕਾਂਗਰਸ ਵੀ ਲੋਕਾਂ ਨੂੰ ਇਕਜੁੱਟ ਕਰਨ ਲਈ ਕੰਮ ਕਰਦੀ ਹੈ-ਰਾਹੁਲ
Ad Position 24