08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਹੁਣ ਯੂਨੀਫ਼ਾਰਮ ਸਿਵਲ ਕੋਡ ਅਤੇ 'ਇਕ ਰਾਸ਼ਟਰ ਇਕ ਚੋਣ' 'ਤੇ ਭਾਜਪਾ ਦਾ ਧਿਆਨ ਕੇਂਦਰਿਤ-ਮੋਦੀ <br/>

Ad Position 21
No active advertisement
ਅਜੀਤ ਡੈਸਕ 07-04-2026

ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ 47ਵੇਂ ਸਥਾਪਨਾ ਦਿਵਸ ਮੌਕੇ ਪਾਰਟੀ ਕਾਰਜਕਰਤਾਵਾਂ ਨੂੰ ਵਰਚੂਅਲ ਤੌਰ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਹਾਲੇ ਤੱਕ ਤਿੰਨ ਤਲਾਕ ਕਾਨੂੰਨ, ਸੀ. ਏ. ਏ. ਅਤੇ ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਜਿਹੇ ਵੱਡੇ ਟੀਚੇ ਹਾਸਿਲ ਕਰ ਚੁੱਕੀ ਹੈ | ਹੁਣ ਅਗਲਾ ਨੰਬਰ ਯੂਨੀਫ਼ਾਰਮ ਸਿਵਲ ਕੋਡ ਅਤੇ 'ਇਕ ਰਾਸ਼ਟਰ ਇਕ ਚੋਣ' ਦਾ ਹੈ | ਉਨ੍ਹਾਂ ਕਿਹਾ ਕਿ ਇਹ ਹਾਲੇ ਲਾਗੂ ਨਹੀਂ ਹੋਏ, ਪਰ ਉਨ੍ਹਾਂ 'ਤੇ ਹਾਂ-ਪੱਖੀ ਚਰਚਾ ਜਾਰੀ ਹੈ | ਮੋਦੀ ਨੇ ਕਿਹਾ ਕਿ ਸਾਡਾ ਟੀਚਾ ਵਿਕਸਿਤ ਭਾਰਤ ਦਾ ਨਿਰਮਾਣ ਕਰਨਾ ਹੈ | ਇਸ ਦੀ ਪ੍ਰਾਪਤੀ ਲਈ ਅਸੀਂ ਨਿਸਵਾਰਥ ਭਾਵਨਾ ਨਾਲ ਲੱਗੇ ਰਹਾਂਗੇ | ਉਨ੍ਹਾਂ ਕਿਹਾ ਕਿ ਕੁਝ ਹੀ ਸਾਲਾਂ 'ਚ ਭਾਜਪਾ ਆਪਣੇ 50 ਸਾਲ ਪੂਰੇ ਕਰਨ ਜਾ ਰਹੀ ਹੈ | ਇਹ ਬਹੁਤ ਵੱਡਾ ਪੜਾਅ ਅਤੇ ਪ੍ਰੇਰਨਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਨਵੇਂ ਟੀਚੇ ਤੈਅ ਕਰਨੇ ਹਨ ਅਤੇ ਬਦਲਦੀ ਤਕਨੀਕ ਮੁਤਾਬਿਕ ਖ਼ੁਦ ਨੂੰ ਢਾਲਣਾ ਵੀ ਹੈ | ਮੋਦੀ ਨੇ ਭਾਜਪਾ ਦੇ ਲੰਬੇ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਰ. ਐਸ. ਐਸ. ਦੇ ਵਿਸ਼ਾਲ ਅਤੇ ਪਵਿੱਤਰ ਵੱਟ ਬਿ੍ਖ ਦੇ ਹੇਠਾਂ ਸਾਨੂੰ ਸਾਫ਼ ਨੀਅਤ ਨਾਲ ਸਿਆਸਤ 'ਚ ਕਦਮ ਰੱਖਣ ਦੀ ਪ੍ਰੇਰਨਾ ਮਿਲੀ | ਫਿਰ ਸ਼ੁਰੂਆਤ 'ਚ ਕਈ ਦਹਾਕਿਆਂ 'ਚ ਅਸੀਂ ਸੰਗਠਨ ਲਈ ਨੀਤੀਆਂ ਨਿਰਧਾਰਿਤ ਕਰਨ 'ਚ ਆਪਣੀ ਊਰਜਾ ਲਾਈ | ਉਸ ਤੋਂ ਬਾਅਦ ਜੋ ਸਮਾਂ ਆਇਆ, ਭਾਜਪਾ ਨੇ ਪੂਰੀ ਵਾਹ ਖ਼ੁਦ ਨੂੰ ਇਕ ਮਜ਼ਬੂਤ ਕੇਡਰ ਆਧਾਰਿਤ ਪਾਰਟੀ ਬਣਾਉਣ 'ਚ ਲਾ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜਲੰਧਰ ਸਮੇਤ 4 ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਬਦਲੇ <br/> ਅਗਲੀ ਖ਼ਬਰ ਦਿੱਲੀ ਵਿਧਾਨ ਸਭਾ ਸੁਰੱਖਿਆ 'ਚ ਵੱਡੀ ਕੁਤਾਹੀ, ਐਸ.ਯੂ.ਵੀ. ਗੇਟ ਤੋੜ ਕੇ ਅੰਦਰ ਵੜੀ
Ad Position 24