ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

2 ਬੱਸਾਂ 'ਚ ਜਗਰਾਉਂ ਤੋਂ ਵਰਿੰਦਾਵਨ ਗਏ ਸਨ 120 ਸ਼ਰਧਾਲੂ

Ad Position 21
No active advertisement
ਅਜੀਤ ਡੈਸਕ 11-04-2026

ਮਿ੍ਤਕਾਂ 'ਚ 5 ਜਗਰਾਉਂ ਨਾਲ ਸੰਬੰਧਿਤ
ਜਗਰਾਉਂ, 10 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਵਰਿੰਦਾਵਨ ਵਿਖੇ ਵਾਪਰੇ ਕਿਸ਼ਤੀ ਹਾਦਸੇ 'ਚ ਬਚਾਏ ਗਏ ਸ਼ਰਧਾਲੂਆਂ ਵਿਚ ਜਗਰਾਉਂ ਦੇ ਸੁਨੀਲ ਕੁਮਾਰ ਦੀ ਪਤਨੀ, ਯਸ਼ੂ ਪੁੱਤਰ ਰਮੇਸ਼ ਬਜਾਜ ਅਤੇ ਲਵੇਸ਼ ਦੇ ਨਾਂਅ ਸਾਹਮਣੇ ਆਏ ਹਨ ਉਨ੍ਹਾਂ ਨੂੰ ਰਾਮਕਿ੍ਸ਼ਨ ਮਿਸ਼ਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ | ਮਰਨ ਵਾਲਿਆਂ ਵਿਚ ਜਗਰਾਉਂ ਦੇ ਪੰਜ ਸ਼ਰਧਾਲੂ ਹਨ | ਜਿਨ੍ਹਾਂ ਵਿਚ ਕੱਚਾ ਮਲਕ ਰੋਡ ਕਪੂਰ ਕਾਲੋਨੀ ਦੇ 26 ਸਾਲਾ ਨੌਜਵਾਨ ਇਸ਼ਾਨ ਕਟਾਰੀਆ, ਬੱਸ ਪ੍ਰਬੰਧਕ ਮਧੁਰ ਬਹਿਲ ਅਤੇ ਉਸ ਦੀ ਮਾਤਾ ਕਵਿਤਾ ਬਹਿਲ, ਅੱਡਾ ਰਾਏਕੋਟ ਨੇੜੇ ਕਾਲਾ ਬੁੱਕ ਸ਼ਾਪ ਦੇ ਮਾਲਕ ਚਰਨਜੀਤ ਸਿੰਘ ਉਰਫ਼ ਕਾਲਾ ਅਤੇ ਉਸ ਦੀ ਪਤਨੀ ਸ਼ਾਮਿਲ ਹਨ | ਜ਼ਿਆਦਾਤਰ ਸ਼ਰਧਾਲੂ ਜਗਰਾਉਂ ਦੇ ਸਨ, ਜਦਕਿ ਕੁਝ ਲੋਕ ਲੁਧਿਆਣਾ, ਮੋਗਾ, ਮੁਕਤਸਰ, ਹਿਸਾਰ ਤੋਂ ਵੀ ਸ਼ਾਮਿਲ ਸਨ | ਇਸ ਹਾਦਸੇ ਦੀ ਖ਼ਬਰ ਮਿਲਦਿਆਂ ਹੀ ਜਗਰਾਉਂ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ ਅਤੇ ਸਹਿਮ ਦਾ ਮਾਹੌਲ ਬਣ ਗਿਆ | ਹਾਦਸੇ 'ਚ ਸ਼ਿਕਾਰ ਹੋਏ ਮਿ੍ਤਕਾਂ ਦੇ ਪਰਿਵਾਰਕ ਮੈਂਬਰ ਤੇ ਵਰਿੰਦਾਵਨ ਗਏ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰ ਵੀ ਆਪ-ਵਰਿੰਦਾਵਨ ਰਵਾਨਾ ਹੋਏ | ਸ੍ਰੀ ਬਾਂਕੇ ਬਿਹਾਰੀ ਕਲੱਬ ਵਲੋਂ ਡਿਸਪੋਜ਼ਲ ਰੋਡ ਤੋਂ ਵਰਿੰਦਾਵਨ ਲਈ ਦੋ ਲਗਜ਼ਰੀ ਬੱਸਾਂ ਗਈਆਂ ਸਨ, ਜਿਨ੍ਹਾਂ 'ਚ ਕੁੱਲ 120 ਸ਼ਰਧਾਲੂ ਸਵਾਰ ਸਨ | ਹਲਕਾ ਜਗਰਾਉਂ ਦੀ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੀੜਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਦੀ ਪੂਰੀ ਹਮਦਰਦੀ ਹੈ | ਉਨ੍ਹਾਂ ਕਿਹਾ ਕਿ ਮûਰਾ ਪ੍ਰਸ਼ਾਸਨ ਮੇਰੇ ਨਾਲ ਸੰਪਰਕ 'ਚ ਹੈ ਤੇ ਜਗਰਾਉਂ-ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੀ ਮੁਸਤੈਦੀ ਨਾਲ ਪੀੜਤ ਪਰਿਵਾਰਾਂ ਨਾਲ ਰਾਬਤਾ ਕਰ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਨੇ ਈਰਾਨ ਨੂੰ ਮੁਹਈਆ ਕਰਵਾਈਆਂ ਸਨ ਚੀਨ ਦੀਆਂ ਮਿਜ਼ਾਈਲਾਂ-ਮਾਈਕ ਫਲਿਨ ਅਗਲੀ ਖ਼ਬਰ 3 ਸ਼ਰਧਾਲੂ ਲੁਧਿਆਣਾ ਦੇ ਹਲਕਾ ਆਤਮ ਨਗਰ ਨਾਲ ਸੰਬੰਧਿਤ
Ad Position 24
No active advertisement