10,000 ਤੋਂ ਵੱਧ ਜਲ ਸੈਨਿਕ ਤੇ 12 ਬੇੜੇ ਨਾਕਾਬੰਦੀ ਦਾ ਹਿੱਸਾ-ਜਨਰਲ ਕੇਨ
ਵਾਸ਼ਿੰਗਟਨ, 16 ਅਪ੍ਰੈਲ (ਯੂ. ਐਨ. ਆਈ.)-ਇਕ ਪਾਸੇ ਜਿਥੇ ਅਮਰੀਕਾ ਈਰਾਨ ਨਾਲ ਦੂਜੇ ਦੌਰ ਦੀ ਗੱਲਬਾਤ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਉਥੇ ਹੀ ਅਮਰੀਕੀ ਫ਼ੌਜਾਂ ਜੰਗਬੰਦੀ ਨੂੰ ਆਪਣੇ ਪੂਰੇ ਫਾਇਦੇ ਲਈ ਵਰਤ ਰਹੀਆਂ ਹਨ | ਸੰਯੁਕਤ ਚੀਫ਼ਸ ਆਫ਼ ਸਟਾਫ ਦੇ ਚੇਅਰਮੈਨ ਜਨਰਲ ਡੈਨ ਕੇਨ ਨੇ ਐਲਾਨ ਕੀਤਾ ਕਿ ਅਮਰੀਕੀ ਫ਼ੌਜ ਵਲੋਂ ਈਰਾਨ ਆਉਣ-ਜਾਣ ਵਾਲੇ ਸਾਰੇ ਦੇਸ਼ਾਂ ਲਈ ਨਾਕਾਬੰਦੀ ਲਾਗੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਨਾਕਾਬੰਦੀ ਮੁਹਿੰਮ 'ਚ ਅਮਰੀਕਾ ਦੇ 10,000 ਤੋਂ ਵੱਧ ਜਲ ਸੈਨਿਕ, ਮਰੀਨ ਅਤੇ ਹਵਾਈ ਫ਼ੌਜ ਦੇ ਜਵਾਨਾਂ ਦੇ ਨਾਲ ਹੀ 12 ਬੇੜੇ ਅਤੇ ਦਰਜਨਾਂ ਜਹਾਜ਼ ਸ਼ਾਮਿਲ ਹਨ | ਇਸ ਦੌਰਾਨ ਪੱਛਮੀ ਏਸ਼ੀਆ ਤੋਂ ਵਾਪਸ ਪਰਤੇ ਅਮਰੀਕੀ ਜਲ ਸੈਨਾ ਦੇ ਐਡਮਿਰਲ ਬ੍ਰੈਡ ਕੂਪਰ ਨੇ ਪੈਂਟਾਗਨ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ੌਜ ਵਲੋਂ ਖੇਤਰ 'ਚ ਸਥਿਤ ਅਮਰੀਕੀ ਫ਼ੌਜਾਂ ਹਥਿਆਰਾਂ ਦਾ ਜ਼ਖੀਰਾਂ ਜਮ੍ਹਾ ਕਰ ਰਹੀਆਂ ਹਨ, ਹਥਿਆਰਾਂ ਨੂੰ ਨਵੇਂ ਟਿਕਾਣਿਆ 'ਤੇ ਤਾਇਨਾਤ ਕਰ ਰਹੀਆਂ ਅਤੇ ਜ਼ਮੀਨੀ ਪੱਧਰ 'ਤੇ ਰਣਨੀਤੀ 'ਚ ਬਦਲਾਅ ਕਰ ਹੀਆਂ ਹਨ |
ਅਮਰੀਕੀ ਫ਼ੌਜ ਵਲੋਂ ਈਰਾਨ ਆਉਣ-ਜਾਣ ਵਾਲੇ ਸਾਰੇ ਦੇਸ਼ਾਂ ਲਈ ਨਾਕਾਬੰਦੀ ਦਾ ਐਲਾਨ
ਅਜੀਤ ਡੈਸਕ
17-04-2026