15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਚੋਣ ਕਮਿਸ਼ਨ ਵਲੋਂ ਫਾਲਟਾ ਵਿਧਾਨ ਸਭਾ ਖੇਤਰ ਦੇ ਸਾਰੇ 285 ਪੋਲਿੰਗ ਬੂਥਾਂ 'ਤੇ 21 ਨੂੰ ਦੁਬਾਰਾ ਵੋਟਾਂ ਪਾਉਣ ਦਾ ਆਦੇਸ਼

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਵੀਂ ਦਿੱਲੀ, 2 ਮਈ (ਏਜੰਸੀ)-ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਦੇ ਸਾਰੇ 285 ਪੋਲਿੰਗ ਸਟੇਸ਼ਨਾਂ 'ਤੇ 21 ਮਈ ਨੂੰ ਨਵੇਂ ਸਿਰੇ ਤੋਂ ਦੁਬਾਰਾ ਵੋਟਾਂ ਪਾਉਣ ਦੇ ਆਦੇਸ਼ ਦਿੱਤੇ ਹਨ | ਇਹ ਆਦੇਸ਼ ਲੋਕਤੰਤਰੀ ਪ੍ਰਕਿਰਿਆ 'ਚ ਅੜਿੱਕਾ ਪਾਏ ਜਾਣ ਕਾਰਨ ਦਿੱਤਾ ਗਿਆ ਹੈ | ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਚੋਣ ਖੇਤਰ ਲਈ ਵੋਟਾਂ ਦੀ ਗਿਣਤੀ 24 ਮਈ ਨੂੰ ਹੋਵੇਗੀ | ਚੋਣ ਅਥਾਰਟੀ ਵਲੋਂ ਕਿਸੇ ਪੂਰੀ ਵਿਧਾਨ ਸਭਾ ਸੀਟ 'ਤੇ ਦੁਬਾਰਾ ਚੋਣ ਕਰਵਾਉਣ ਦਾ ਆਦੇਸ਼ ਦੇਣਾ ਇਕ ਵਿਲੱਖਣ ਘਟਨਾ ਹੈ | ਚੋਣ ਕਮਿਸ਼ਨ ਨੇ ਸਨਿਚਰਵਾਰ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ ਸੁਰੱਖਿਅਤ ਅਤੇ ਪਾਰਦਰਸ਼ੀ ਵੋਟ ਗਿਣਤੀ ਨੂੰ ਯਕੀਨੀ ਬਣਾਉਣ ਲਈ 242 ਵਾਧੂ ਗਿਣਤੀ ਨਿਰੀਖਕ ਅਤੇ 77 ਪੁਲਿਸ ਨਿਰੀਖਕ ਤਾਇਨਾਤ ਕੀਤੇ ਹਨ | ਚੋਣ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਿਆਂ ਵਿੱਚ ਉਥੇ ਵਾਧੂ ਗਿਣਤੀ 'ਚ ਨਿਰੀਖਕ ਤਾਇਨਾਤ ਕੀਤੇ ਗਏ ਹਨ ਜਿੱਥੇ ਇੱਕ ਤੋਂ ਵੱਧ ਗਿਣਤੀ ਹਾਲ ਹਨ¢ਪੁਲਿਸ ਨਿਰੀਖਕ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਕਾਨੂੰਨ ਵਿਵਸਥਾ ਦੀ ਨਿਗਰਾਨੀ ਕਰਨਗੇ¢ ਕਮਿਸ਼ਨ ਦੇ ਅਨੁਸਾਰ, ਪੁਲਿਸ ਨਿਰੀਖਕ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੇ, ਪਰ ਉਹ ਕਿਸੇ ਵੀ ਹਾਲਤ ਵਿੱਚ ਗਿਣਤੀ ਵਾਲੇ ਦਿਨ ਗਿਣਤੀ ਹਾਲਾਂ ਵਿੱਚ ਦਾਖਲ ਨਹੀਂ ਹੋਣਗੇ¢

Ad Position 22
No active advertisement
ਪਿਛਲੀ ਖ਼ਬਰ ਸੀ.ਆਈ.ਏ. ਮੋਗਾ, ਸਰਹਿੰਦ ਤੇ ਸ਼ੰਭੂ ਰੇਲ ਧਮਾਕਿਆਂ ਦਾ ਮੁੱਖ ਮੁਲਜ਼ਮ ਬਾਬਾ ਬੇਅੰਤ ਕਾਬੂ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗਿ੍ਫਤਾਰ <br/>
Ad Position 24