ਕਾਂਕੇਰ, 2 ਮਈ (ਪੀ.ਟੀ.ਆਈ.) -ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦੇ ਜਵਾਨ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ 'ਚ ਇਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ) ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਫਟ ਗਿਆ¢ ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਇੱਕ ਇੰਸਪੈਕਟਰ ਸਮੇਤ 4 ਡੀ.ਆਰ.ਜੀ. ਜਵਾਨ ਸ਼ਹੀਦ ਹੋ ਗਏ¢ 31 ਮਾਰਚ ਨੂੰ ਦੇਸ਼ ਨੂੰ ਹਥਿਆਰਬੰਦ ਮਾਓਵਾਦੀਆਂ ਤੋਂ ਮੁਕਤ ਐਲਾਨੇ ਜਾਣ ਤੋਂ ਬਾਅਦ ਇਹ ਸੂਬੇ ਵਿੱਚ ਨਕਸਲੀ ਸਰਗਰਮੀਆਂ ਨਾਲ ਜੁੜਿਆ ਪਹਿਲਾ ਧਮਾਕਾ ਸੀ¢ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਨਾਰਾਇਣਪੁਰ ਜ਼ਿਲ੍ਹੇ ਦੀ ਸਰਹੱਦ ਦੇ ਨੇੜੇ ਛੋਟੇਬੇਠੀਆ ਪੁਲਿਸ ਸਟੇਸ਼ਨ ਖੇਤਰ ਦੇ ਅਧੀਨ ਇਕ ਜੰਗਲੀ ਖੇਤਰ ਵਿੱਚ ਹੋਇਆ¢ ਉਸ ਸਮੇਂ ਇਕ ਡੀ.ਆਰ.ਜੀ. ਟੀਮ ਨਕਸਲੀਆਂ ਦੁਆਰਾ ਲਗਾਏ ਗਏ ਆਈ.ਈ.ਡੀ. ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਨਕਾਰਾ ਕਰਨ ਲਈ ਇੱਕ ਡੀਮਾਈਨਿੰਗ ਆਪ੍ਰੇਸ਼ਨ ਕਰ ਰਹੀ ਸੀ¢ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮਚਾਰੀਆਂ ਨੂੰ ਆਪ੍ਰੇਸ਼ਨ ਦÏਰਾਨ ਇਕ ਆਈ.ਈ.ਡੀ. ਮਿਲਿਆ¢ ਬੇਸ਼ੱਕ, ਜਦੋਂ ਉਹ ਇਸਨੂੰ ਨਕਾਰਾ ਕਰ ਰਹੇ ਸਨ ਤਾਂ ਵਿਸਫੋਟਕ ਫਟ ਗਿਆ |