14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕੈਨੇਡਾ ਵਲੋਂ ਖ਼ਾਲਿਸਤਾਨੀਆਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਕਰਾਰ ਦੇਣ ਨਾਲ ਮਾਹੌਲ ਭਖਿਆ

Ad Position 21
No active advertisement
ਅਜੀਤ ਡੈਸਕ 04-05-2026
ਓਟਾਵਾ, 3 ਮਈ (ਏਜੰਸੀ)-ਕੈਨੇਡਾ ਦੀ ਖ਼ੁਫ਼ੀਆ ਏਜੰਸੀ ਨੇ ਖ਼ਾਲਿਸਤਾਨੀਆਂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ ਹੈ | ਏਜੰਸੀ ਨੇ ਕਿਹਾ ਕਿ ਇਹ ਸਮੂਹ ਦੇਸ਼ 'ਚ ਆਪਣੇ ਹਿੰਸਕ ਕੱਟੜਪੰਥੀ ਏਜੰਡੇ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਵਾਂ ਦੀ ਵਰਤੋਂ ਕਰਦਾ ਹੈ | ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਨੇ ਆਪਣੀ 2025 ਦੀ ਪਬਲਿਕ ਰਿਪੋਰਟ 'ਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੈਨੇਡਾ 'ਚ ਮੌਜੂਦ ਖ਼ਾਲਿਸਤਾਨੀ ਕੱਟੜਪੰਥੀਆਂ ਦੀਆਂ ਹਿੰਸਕ ਸਰਗਰਮੀਆਂ 'ਚ ਸ਼ਮੂਲੀਅਤ ਕੈਨੇਡਾ ਅਤੇ ਕੈਨੇਡੀਅਨ ਹਿਤਾਂ ਲਈ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣੀਆਂ ਹੋਈਆਂ ਹਨ | ਸ਼ੁੱਕਰਵਾਰ ਨੂੰ ਕੈਨੇਡੀਅਨ ਸਰਕਾਰ ਦੀ ਵੈੱਬਸਾਈਟ 'ਤੇ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁਝ ਸੀ. ਬੀ. ਕੇ. ਈਜ਼ ਕੈਨੇਡੀਅਨ ਨਾਗਰਿਕਾਂ ਨਾਲ ਚੰਗੀ ਤਰ੍ਹਾਂ ਜੁੜੇ ਹੋਏ ਹਨ | ਇਹ ਲੋਕ ਕੈਨੇਡੀਅਨ ਸੰਸਥਾਵਾਂ ਦੀ ਵਰਤੋਂ ਆਪਣੇ ਹਿੰਸਕ ਕੱਟੜਪੰਥੀ ਏਜੰਡੇ ਨੂੰ ਉਤਸ਼ਾਹ ਦੇਣ ਅਤੇ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਤੋਂ ਫੰਡ ਇਕੱਠਾ ਕਰਨ ਲਈ ਕਰਦੇ ਹਨ, ਜਿਨ੍ਹਾਂ ਨੂੰ ਇਸ ਦੀ ਭਿਣਕ ਵੀ ਨਹੀਂ ਹੁੰਦੀ | ਬਾਅਦ ਵਿਚ ਇਸ ਪੈਸੇ ਦੀ ਵਰਤੋਂ ਹਿੰਸਕ ਗਤੀਵਿਧੀਆਂ 'ਚ ਕੀਤੀ ਜਾਂਦੀ ਹੈ | ਖ਼ਾਲਿਸਤਾਨੀ ਕੱਟੜਪੰਥੀ ਸਮੂਹ ਭਾਰਤ ਦੇ ਅੰਦਰ ਇਕ ਪ੍ਰਭੂਸੱਤਾ ਸੰਪੰਨ ਰਾਜ ਬਣਾਉਣ ਦੀ ਮੰਗ ਕਰਦੇ ਹਨ | ਵੱਖਵਾਦੀ ਸਰਗਰਮੀਆਂ 'ਚ ਸ਼ਾਮਿਲ ਹੋਣ ਕਾਰਨ ਨਵੀਂ ਦਿੱਲੀ ਨੇ ਇਨ੍ਹਾਂ ਸਮੂਹਾਂ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੋਇਆ ਹੈ | ਇਹ ਰਿਪੋਰਟ ਏਅਰ ਇੰਡੀਆ 182 'ਤੇ ਹੋਏ ਬੰਬ ਧਮਾਕੇ ਦੀ 40ਵੀਂ ਬਰਸੀ ਦੇ ਇਕ ਸਾਲ ਬਾਅਦ ਆਈ ਹੈ | ਇਸ ਧਮਾਕੇ ਦੇ ਸ਼ੱਕੀ ਸੀ. ਬੀ. ਕੇ. ਈ. ਸਮੂਹਾਂ ਦੇ ਮੈਂਬਰ ਸਨ | ਰਿਪੋਰਟ 'ਚ ਕਿਹਾ ਗਿਆ ਹੈ ਕਿ ਅੱਜ ਵੀ ਇਹ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਘਾਤਕ ਅੱਤਵਾਦੀ ਹਮਲਾ ਬਣਿਆ ਹੋਇਆ ਹੈ, ਜਿਸ ਵਿਚ 329 ਲੋਕ ਮਾਰੇ ਗਏ ਸਨ, ਇਨ੍ਹਾਂ 'ਚ ਜ਼ਿਆਦਾਤਰ ਲੋਕ ਕੈਨੇਡੀਅਨ ਨਾਗਰਿਕ ਸਨ | ਹਾਲਾਂਕਿ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨ ਰਾਜ ਬਣਾਉਣ ਲਈ ਅਹਿੰਸਕ ਤਰੀਕੇ ਨਾਲ ਕੀਤੀ ਜਾਣ ਵਾਲੀ ਵਕਾਲਤ ਨੂੰ ਕੱਟੜਵਾਦ ਨਹੀਂ ਮੰਨਿਆ ਜਾਂਦਾ | ਕੁਝ ਕੈਨੇਡੀਅਨ ਨਾਗਰਿਕ ਖਾਲਿਸਤਾਨ ਵੱਖਵਾਦੀ ਅੰਦੋਲਨ ਦਾ ਸਮਰਥਨ ਕਰਨ ਲਈ ਯੋਗ ਅਤੇ ਸ਼ਾਂਤੀਪੂਰਨ ਮੁਹਿੰਮਾਂ 'ਚ ਹਿੱਸਾ ਲੈਂਦੇ ਹਨ | ਰਿਪੋਰਟ 'ਚ ਕਿਹਾ ਗਿਆ ਹੈ ਕਿ ਸਿਰਫ ਵਿਅਕਤੀਆਂ ਦਾ ਇਕ ਛੋਟਾ ਜਿਹਾ ਸਮੂਹ ਹੀ ਖਾਲਿਸਤਾਨੀ ਕੱਟੜਪੰਥੀ ਮੰਨਿਆ ਜਾਂਦਾ ਹੈ | ਇਹ ਲੋਕ ਕੈਨੇਡਾ ਨੂੰ ਇਕ ਆਧਾਰ ਦੇ ਤੌਰ 'ਤੇ ਵਰਤਦੇ ਹੋਏ ਮੁੱਖ ਤੌਰ 'ਤੇ ਭਾਰਤ 'ਚ ਹਿੰਸਾ ਨੂੰ ਉਤਸ਼ਾਹ ਦੇਣ, ਉਸ ਲਈ ਚੰਦਾ ਇਕੱਠਾ ਕਰਨ ਜਾਂ ਯੋਜਨਾ ਬਣਾਉਣ ਦਾ ਕੰਮ ਕਰਦੇ ਹਨ | ਭਾਰਤ ਅਤੇ ਕੈਨੇਡਾ ਦੇ ਸੰਬੰਧ 2023 'ਚ ਉਸ ਸਮੇਂ ਸਭ ਤੋਂ ਹੇਠਲੇ ਪੱਧਰ 'ਤੇ ਪੁੱਜ ਗਏ ਸਨ, ਜਦੋਂ ਤਤਕਾਲੀਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਕੈਨੇਡਾ 'ਚ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ 'ਚ ਭਾਰਤ ਦੀ ਸੰਭਾਵਿਤ ਸ਼ਮੂਲੀਅਤ ਦਾ ਦੋਸ਼ ਲਾਇਆ ਸੀ | ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖ਼ਰਾਜ ਕਰ ਦਿੱਤਾ ਸੀ | ਪਿਛਲੇ ਸਾਲ ਕਾਰਜਭਾਰ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ 'ਚ ਭਾਰਤ ਅਤੇ ਕੈਨੇਡਾ ਨੇ ਆਪਣੇ ਦੁਵੱਲੇ ਸੰਬੰਧਾਂ ਨੂੰ ਫਿਰ ਤੋਂ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਦਿੱਲੀ 'ਚ 4 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ-9 ਮੌਤਾਂ ਅਗਲੀ ਖ਼ਬਰ ਪੰਜਾਬ ਭਾਜਪਾ ਦੇ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ ਮੁੱਖ ਮੰਤਰੀ ਨੂੰ ਬਦਲਣ ਦੀ ਕੀਤੀ ਮੰਗ
Ad Position 24