14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਦਿੱਲੀ 'ਚ 4 ਮੰਜ਼ਿਲਾ ਇਮਾਰਤ ਨੂੰ ਲੱਗੀ ਅੱਗ-9 ਮੌਤਾਂ

Ad Position 21
No active advertisement
ਅਜੀਤ ਡੈਸਕ 04-05-2026

ਮਿ੍ਤਕਾਂ 'ਚ ਛੋਟੇ ਬੱਚੇ ਸਮੇਤ 2 ਪਰਿਵਾਰਾਂ ਦੇ 9 ਜੀਅ ਸ਼ਾਮਿਲ
ਨਵੀਂ ਦਿੱਲੀ, 3 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਐਤਵਾਰ ਨੂੰ ਪੂਰਬੀ ਦਿੱਲੀ ਦੇ ਵਿਵੇਕ ਵਿਹਾਰ 'ਚ ਇਕ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਇੱਕ ਛੋਟੇ ਬੱਚੇ ਸਮੇਤ ਦੋ ਪਰਿਵਾਰਾਂ ਦੇ 9 ਜੀਆਂ ਦੀ ਮÏਤ ਹੋ ਗਈ¢ਇਹ ਘਟਨਾ ਸਵੇਰੇ 3:48 ਵਜੇ ਵਿਵੇਕ ਵਿਹਾਰ ਫੇਜ਼-1 ਵਿੱਚ ਸਥਿਤ ਚਾਰ ਮੰਜ਼ਿਲਾ ਇਮਾਰਤ 'ਚ ਵਾਪਰੀ, ਜਿਸ ਤੋਂ ਬਾਅਦ ਪੁਲਿਸ, ਫਾਇਰ ਬਿ੍ਗੇਡ ਤੇ ਆਫ਼ਤ ਪ੍ਰਬੰਧਨ ਟੀਮਾਂ ਤੁਰੰਤ ਮÏਕੇ 'ਤੇ ਪਹੁੰਚ ਗਈਆਂ | ਅੱਗ ਦੀਆਂ ਲਪਟਾਂ ਨੇ ਇਮਾਰਤ ਦੀ ਦੂਜੀ, ਤੀਜੀ ਤੇ ਚÏਥੀ ਮੰਜ਼ਿਲ 'ਤੇ ਫਲੈਟਾਂ ਨੂੰ ਆਪਣੀ ਲਪੇਟ 'ਚ ਲੈ ਲਿਆ | ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ | ਦਿੱਲੀ ਫਾਇਰ ਸਰਵਿਸ (ਡੀ ਐੱਫ ਐੱਸ) ਅਨੁਸਾਰ ਇਮਾਰਤ ਦੇ ਵੱਖ-ਵੱਖ ਹਿੱਸਿਆਂ ਤੋਂ 9 ਸੜੀਆਂ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ | ਇੱਕ ਲਾਸ਼ ਪਹਿਲੀ ਮੰਜ਼ਿਲ ਤੋਂ, ਪੰਜ ਦੂਜੀ ਮੰਜ਼ਿਲ ਤੋਂ ਤੇ ਤਿੰਨ ਪÏੜੀਆਂ ਤੋਂ ਬਰਾਮਦ ਕੀਤੀਆਂ ਗਈਆਂ | ਦੂਜੀ ਮੰਜ਼ਿਲ 'ਤੇ ਮਾਰੇ ਗਏ ਲੋਕਾਂ ਦੀ ਪਛਾਣ ਅਰਵਿੰਦ ਜੈਨ (60), ਉਸ ਦੀ ਪਤਨੀ ਅਨੀਤਾ ਜੈਨ (58), ਉਨ੍ਹਾਂ ਦਾ ਪੁੱਤਰ ਨਿਸ਼ਾਂਤ ਜੈਨ (35), ਨੂੰ ਹ ਆਂਚਲ ਜੈਨ (33) ਤੇ ਪੋਤੇ ਆਕਾਸ਼ ਜੈਨ ਵਜੋਂ ਹੋਈ ਹੈ | ਤੀਜੀ ਮੰਜ਼ਿਲ 'ਤੇ ਇਕ ਹੋਰ ਪਰਿਵਾਰ ਦੇ ਤਿੰਨ ਮੈਂਬਰ ਨਿਤਿਨ ਜੈਨ (50), ਉਸ ਦੀ ਪਤਨੀ ਸ਼ੈਲੀ ਜੈਨ (48) ਤੇ ਉਨ੍ਹਾਂ ਦਾ ਪੁੱਤਰ ਸਮਯਕ ਜੈਨ (25) ਮਿ੍ਤਕ ਪਾਏ ਗਏ | ਪਹਿਲੀ ਮੰਜ਼ਿਲ 'ਤੇ ਸ਼ਿਖਾ ਜੈਨ (45) ਨਾਂਅ ਦੀ ਇਕ ਅÏਰਤ ਮਿ੍ਤਕ ਪਾਈ ਗਈ ਜਦਕਿ ਉਸ ਦਾ ਪਤੀ ਨਵੀਨ ਜੈਨ (48) ਜ਼ਖ਼ਮੀ ਹੋ ਗਿਆ | ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਦÏਰਾਨ ਇਮਾਰਤ 'ਚੋਂ ਲਗਭਗ 10 ਤੋਂ 15 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ | ਉੁਨ੍ਹਾਂ ਦੱਸਿਆ ਕਿ ਛੱਤ ਨੇੜੇ ਤਿੰਨ ਲਾਸ਼ਾਂ ਮਿਲੀਆਂ | ਛੱਤ ਤੱਕ ਪਹੁੰਚਣ ਦਾ ਰਸਤਾ ਬੰਦ ਸੀ ਤੇ ਇਸੇ ਕਰਕੇ ਉਹ ਬਚ ਨਹੀਂ ਸਕਦੇ ਸਨ | ਜੇਕਰ ਇਸ ਨੂੰ ਬੰਦ ਨਾ ਕੀਤਾ ਜਾਂਦਾ ਤਾਂ ਉਹ ਬਚ ਸਕਦੇ ਸਨ | ਦਿੱਲੀ ਦੇ ਵਿਵੇਕ ਵਿਹਾਰ ਹੋਈ ਅੱਗ ਦੀ ਘਟਨਾ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦੁੱਖ ਜਤਾਇਆ ਹੈ ਅਤੇ ਪੀੜਤ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਜ਼ਾਹਰ ਕੀਤੀ ਹੈ | ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਇਸ ਘਟਨਾ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ | ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਅੱਗ ਲੱਗਣ ਵਾਲੀ ਇਮਾਰਤ ਵਿਚ ਫਸੇ ਲੋਕਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਸਨ ਅਤੇ ਉਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਨੂੰ ਬਚਾ ਲਿਆ ਜਾਵੇ | ਉਸ ਨੇ ਇਹ ਵੀ ਦੱਸਿਆ ਕਿ ਅੱਗ ਬਹੁਤ ਤੇਜ਼ੀ ਨਾਲ ਫ਼ੈਲਣ 'ਤੇ ਲੋਕ ਬਾਹਰ ਨਹੀਂ ਨਿਕਲ ਸਕੇ ਅਤੇ ਕੁਝ ਲੋਕ ਛੱਤ ਉੱਪਰ ਵੀ ਗਏ ਪ੍ਰੰਤੂ ਉਥੇ ਦਰਵਾਜ਼ੇ ਨੂੰ ਜਿੰਦਰਾ ਲੱਗਾ ਹੋਇਆ ਸੀ | ਫਾਇਰ ਅਫ਼ਸਰ ਮੁਕੇਸ਼ ਵਰਮਾ ਦਾ ਕਹਿਣਾ ਸੀ ਕਿ ਬੀਤੀ ਰਾਤ 3.47 'ਤੇ ਅੱਗ ਲੱਗ ਦੀ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੇ ਮੌਕੇ 'ਤੇ ਪੁੱਜ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਦੱਸਿਆ ਕਿ ਇਸ ਇਮਾਰਤ 'ਤੇ ਇਕੋ ਹੀ ਪੌੜੀ ਸੀ ਅਤੇ ਮਕਾਨਾਂ ਦੇ ਪਿਛੇ ਗਰਿੱਲ ਲੱਗੀ ਹੋਈ ਸੀ ਜਿਸ ਕਰਕੇ ਬਹੁਤ ਪ੍ਰੇਸ਼ਾਨੀ ਹੋਈ |

Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਸਮੇਂ ਔਰਤਾਂ ਨੂੰ 'ਸਨਮਾਨ ਰਾਸ਼ੀ' ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ-ਮੁੱਖ ਮੰਤਰੀ ਅਗਲੀ ਖ਼ਬਰ ਕੈਨੇਡਾ ਵਲੋਂ ਖ਼ਾਲਿਸਤਾਨੀਆਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਕਰਾਰ ਦੇਣ ਨਾਲ ਮਾਹੌਲ ਭਖਿਆ
Ad Position 24