08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਮੁੱਖ ਮੰਤਰੀ ਅੱਜ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 05-05-2026
ਚੰਡੀਗੜ੍ਹ, 4 ਮਈ (ਬਿਊਰੋ ਚੀਫ਼)–ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ (5 ਮਈ) ਸਵੇਰੇ 6 ਵਜੇ ਆਪਣੇ ਪਾਰਟੀ ਵਿਧਾਇਕਾਂ ਨਾਲ ਇਥੋਂ ਸੜਕੀ ਰਸਤੇ ਦਿੱਲੀ ਰਵਾਨਾ ਹੋਣਗੇ | ਪਾਰਟੀ ਵਲੋਂ ਸਾਰੇ ਵਿਧਾਇਕਾਂ ਨੂੰ ਸਵੇਰੇ 6 ਵਜੇ ਤੋਂ ਪਹਿਲਾਂ ਮੁੱਖ ਮੰਤਰੀ ਨਿਵਾਸ ਪੁੱਜਣ ਦੇ ਆਦੇਸ਼ ਦਿੱਤੇ ਗਏ ਹਨ, ਜਿਥੋਂ ਇਹ ਵਿਧਾਇਕ ਮੁੱਖ ਮੰਤਰੀ ਦੀ ਅਗਵਾਈ ਵਿਚ ਦਿੱਲੀ ਲਈ ਰਵਾਨਾ ਹੋਣਗੇ | ਦਿੱਲੀ ਵਿਖੇ ਕਪੂਰਥਲਾ ਹਾਊਸ ਪੁੱਜਣ 'ਤੇ ਚਾਹ-ਪਾਣੀ ਤੋਂ ਬਾਅਦ ਇਹ ਵਿਧਾਇਕ ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣਗੇ | ਰਾਸ਼ਟਰਪਤੀ ਭਵਨ ਵਲੋਂ ਮੁਲਾਕਾਤ ਲਈ ਕੇਵਲ ਮੁੱਖ ਮੰਤਰੀ ਨੂੰ ਹੀ 11.45 ਵਜੇ ਦਾ ਸਮਾਂ ਦਿੱਤਾ ਹੋਇਆ ਹੈ | ਜਦੋਂ ਕਿ ਰਾਜ ਦੇ ਵਿਧਾਇਕ ਬਾਹਰ ਰੁਕਣਗੇ ਜਦੋਂ ਕਿ ਮੁੱਖ ਮੰਤਰੀ ਉਨ੍ਹਾਂ ਦੀ ਸੂਚੀ ਅਤੇ ਉਨ੍ਹਾਂ ਦੇ ਦਸਤਖ਼ਤਾਂ ਵਾਲਾ ਮੈਮੋਰੰਡਮ ਵੀ ਰਾਸ਼ਟਰਪਤੀ ਨੂੰ ਦੇਣਗੇ | ਦਲ-ਬਦਲੀ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਪੰਜਾਬ ਦੇ ਇਨ੍ਹਾਂ ਵਿਧਾਇਕਾਂ ਵਲੋਂ ਚੁਣਿਆ ਗਿਆ ਸੀ, ਜਿਨ੍ਹਾਂ ਦਾ ਦੋਸ਼ ਹੈ ਕਿ ਸੰਸਦ ਮੈਂਬਰਾਂ ਵਲੋਂ ਦਲ ਬਦਲੀ ਕਰਕੇ ਉਨ੍ਹਾਂ ਦਾ ਭਰੋਸਾ ਤੋੜਿਆ ਗਿਆ ਹੈ | ਚਰਚਾ ਇਹ ਵੀ ਹੈ ਕਿ ਇਹ ਵਿਧਾਇਕ ਹੱਥਾਂ ਵਿਚ ਨਾਅਰਿਆਂ ਵਾਲੇ ਬੈਨਰ ਲੈ ਕੇ ਬਾਹਰ ਮੁੱਖ ਮੰਤਰੀ ਦੀ ਵਾਪਸੀ ਦਾ ਇੰਤਜ਼ਾਰ ਕਰ ਸਕਦੇ ਹਨ, ਜਦੋਂ ਕਿ ਮੁੱਖ ਮੰਤਰੀ ਤੇ ਵਿਧਾਇਕਾਂ ਦੀ ਵਾਪਸੀ ਕਪੂਰਥਲਾ ਹਾਊਸ ਵਿਖੇ ਹੀ ਹੋਵੇਗੀ, ਜਿਥੇ ਉਨ੍ਹਾਂ ਦੇ ਖਾਣੇ ਆਦਿ ਦਾ ਪ੍ਰਬੰਧ ਵੀ ਹੋ ਸਕਦਾ ਹੈ ਅਤੇ ਵਿਚਾਰ ਵਟਾਂਦਰਾ ਵੀ ਹੋ ਸਕਦਾ ਹੈ, ਜਿਸ ਵਿਚ ਮੱੁਖ ਮੰਤਰੀ ਰਾਸ਼ਟਰਪਤੀ ਨਾਲ ਹੋਈ ਗੱਲਬਾਤ ਦਾ ਵੇਰਵਾ ਵੀ ਦੇ ਸਕਦੇ ਹਨ | ਮੁੱਖ ਮੰਤਰੀ ਦਿੱਲੀ ਵਿਖੇ ਪੱਤਰਕਾਰ ਸੰਮੇਲਨ ਨੂੰ ਵੀ ਸੰਬੋਧਨ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ 'ਆਪ੍ਰੇਸ਼ਨ ਸੰਧੂਰ' ਨੇ ਦੁਨੀਆ ਨੂੰ ਭਾਰਤੀ ਫੌਜ ਦੀ ਸਮਰੱਥਾ ਦਿਖਾਈ-ਰਾਜਨਾਥ ਸਿੰਘ <br/> ਅਗਲੀ ਖ਼ਬਰ ਹਸਪਤਾਲ 'ਚ 'ਮੋਬਾਈਲ ਫੋਨ ਦੀ ਰੌਸ਼ਨੀ' ਨਾਲ ਜਣੇਪੇ ਤੋਂ ਬਾਅਦ ਮਾਂ ਤੇ ਨਵਜੰਮੇ ਬੱਚੇ ਦੀ ਮੌਤ <br/>
Ad Position 24