08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਹਸਪਤਾਲ 'ਚ 'ਮੋਬਾਈਲ ਫੋਨ ਦੀ ਰੌਸ਼ਨੀ' ਨਾਲ ਜਣੇਪੇ ਤੋਂ ਬਾਅਦ ਮਾਂ ਤੇ ਨਵਜੰਮੇ ਬੱਚੇ ਦੀ ਮੌਤ <br/>

Ad Position 21
No active advertisement
ਅਜੀਤ ਡੈਸਕ 05-05-2026
ਸਰਾਏਕੇਲਾ (ਝਾਰਖੰਡ), 4 ਮਈ (ਪੀ.ਟੀ.ਆਈ.)-ਸਰਾਏਕੇਲਾ-ਖਰਸਾਵਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਰਾਜਨਗਰ ਬਲਾਕ ਦੇ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਵਿਚ ਡਾਕਟਰਾਂ ਅਤੇ ਨਰਸਾਂ ਦੀ ਲਾਪ੍ਰਵਾਹੀ ਕਾਰਨ ਇਕ ਮਾਂ ਤੇ ਨਵਜੰਮੇ ਬੱਚੇ ਦੀ ਕਥਿਤ ਮੌਤ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ | ਸਰਾਏਕੇਲਾ-ਖਰਸਾਵਾਂ ਦੇ ਡਿਪਟੀ ਕਮਿਸ਼ਨਰ ਨਿਤੀਸ਼ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਬ ਡਵੀਜ਼ਨਲ ਮੈਜਿਸਟ੍ਰੇਟ (ਐਸ.ਡੀ.ਐਮ.) ਸਰਾਏਕੇਲਾ ਅਭਿਨਵ ਪ੍ਰਕਾਸ਼ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ, ਜਿਸ ਵਿਚ ਸਿਵਲ ਸਰਜਨ ਸਰਾਏਕੇਲਾ ਖਰਸਾਵਾਂ ਡਾ. ਸਰਯੂ ਪ੍ਰਸਾਦ ਸਿੰਘ ਅਤੇ ਸਦਰ ਹਸਪਤਾਲ ਸਰਾਏਕੇਲਾ-ਖਰਸਾਵਾਂ ਨਾਲ ਜੁੜੇ ਇਕ ਸੀਨੀਅਰ ਗਾਇਨੀਕੋਲੋਜਿਸਟ ਡਾ. ਸ਼ਿਵਲਾਲ ਕੁੰਕਲ ਸ਼ਾਮਿਲ ਹਨ | ਇਹ ਟੀਮ ਡਲਿਵਰੀ ਪ੍ਰਕਿਰਿਆ ਦੌਰਾਨ ਮੌਤ ਅਤੇ ਕਥਿਤ ਬਿਜਲੀ ਫੇਲ੍ਹ ਹੋਣ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਅੱਜ ਸ਼ਾਮ ਤੱਕ ਰਿਪੋਰਟ ਸੌਂਪੇਗੀ | ਮਿ੍ਤਕ ਔਰਤ ਦੇ ਪਤੀ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਪਤਨੀ ਨੇ ਬਿਜਲੀ ਬੰਦ ਹੋਣ ਕਾਰਨ ਮੋਬਾਈਲ ਫੋਨ ਦੀ ਫਲੈਸ਼ਲਾਈਟ ਦੀ ਰÏਸ਼ਨੀ ਨਾਲ ਆਪਣੇ ਬੱਚੇ ਨੂੰ ਜਨਮ ਦਿੱਤਾ | ਜਦਕਿ ਸਿਹਤ ਕੇਂਦਰ ਵਿਚ ਕਈ ਬਿਜਲੀ ਸਰੋਤ ਹਨ ਜਿਵੇਂ ਇਕ ਇਨਵਰਟਰ, ਇਕ ਸੂਰਜੀ ਊਰਜਾ ਪ੍ਰਣਾਲੀ, ਇਕ ਡੀਜ਼ਲ ਜਨਰੇਟਰ ਸੈੱਟ ਅਤੇ ਸਰਕਾਰ ਦੁਆਰਾ ਸਪਲਾਈ ਕੀਤੀ ਗਈ ਬਿਜਲੀ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟੀਮ ਜਾਂਚ ਕਰੇਗੀ ਕਿ ਇੰਨੇ ਸਾਰੇ ਸਰੋਤਾਂ ਦੀ ਮੌਜੂਦਗੀ ਦੇ ਬਾਵਜੂਦ ਹਸਪਤਾਲ ਵਿਚ ਬਿਜਲੀ ਸਪਲਾਈ ਕਿਵੇਂ ਵਿਘਨ ਪਈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਅੱਜ ਰਾਸ਼ਟਰਪਤੀ ਨਾਲ ਕਰਨਗੇ ਮੁਲਾਕਾਤ <br/> ਅਗਲੀ ਖ਼ਬਰ ਗੰਗੋਤਰੀ ਤੋਂ ਗੰਗਾਸਾਗਰ ਤੱਕ ਕਮਲ ਖਿੜਿਆ-ਮੋਦੀ <br/>
Ad Position 24