08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬੰਗਾਲ 'ਚ ਟੀ.ਐੱਮ.ਸੀ. ਦਫ਼ਤਰਾਂ ਦੀ ਭੰਨਤੋੜ, ਭਾਜਪਾ ਨੇ ਸ਼ਮੂਲੀਅਤ ਤੋਂ ਕੀਤਾ ਇਨਕਾਰ

Ad Position 21
No active advertisement
ਅਜੀਤ ਡੈਸਕ 05-05-2026
ਕੋਲਕਾਤਾ, 4 ਮਈ (ਪੀ.ਟੀ.ਆਈ.)-ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ, ਪੱਛਮੀ ਬੰਗਾਲ ਵਿੱਚ ਤਿ੍ਣਮੂਲ ਕਾਂਗਰਸ ਦੇ ਦਫ਼ਤਰਾਂ ਵਿੱਚ ਫਲੈਕਸ ਬੋਰਡ, ਪਾਰਟੀ ਬੈਨਰ ਅਤੇ ਝੰਡੇ ਕਥਿਤ ਤÏਰ 'ਤੇ ਭੰਨੇਤੋੜੇ ਅਤੇ ਨੁਕਸਾਨੇ ਗਏ¢ ਬੇਸ਼ੱਕ, ਭਾਜਪਾ ਨੇ ਇਨ੍ਹਾਂ ਘਟਨਾਵਾਂ ਵਿੱਚ ਕਿਸੇ ਵੀ ਭੂਮਿਕਾ ਤੋਂ ਇਨਕਾਰ ਕੀਤਾ ਹੈ¢ਟੀ.ਐੱਮ.ਸੀ. ਨੇ ਦਾਅਵਾ ਕੀਤਾ ਕਿ ਚੋਣ ਨਤੀਜੇ ਸਪੱਸ਼ਟ ਹੋਣ ਤੋਂ ਕੁਝ ਘੰਟਿਆਂ ਬਾਅਦ, ਦੱਖਣੀ 24 ਪਰਗਨਾ ਦੇ ਬਰੂਈਪੁਰ, ਕੂਚ ਬਿਹਾਰ ਦੇ ਤੁਫਾਨਗੰਜ ਅਤੇ ਉੱਤਰੀ 24 ਪਰਗਨਾ ਦੇ ਪਾਣੀਹਾਟੀ ਵਿੱਚ ਇਸਦੇ ਦਫ਼ਤਰਾਂ ਦੇ ਬਾਹਰ ਬਦਮਾਸ਼ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਭੰਨਤੋੜ ਕੀਤੀ¢ਇੱਕ ਸਥਾਨਕ ਟੀ.ਐੱਮ.ਸੀ. ਆਗੂ ਨੇ ਦੋਸ਼ ਲਗਾਇਆ ਕਿ ਬਰੂਈਪੁਰ ਵਿੱਚ ਫਲੈਕਸ ਬੋਰਡ ਅਤੇ ਬੈਨਰ ਪਾੜ ਦਿੱਤੇ ਗਏ, ਅਤੇ ਟੀ.ਐੱਮ.ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਅਤੇ ਪਾਰਟੀ ਪ੍ਰਧਾਨ ਮਮਤਾ ਬੈਨਰਜੀ ਦੀਆਂ ਤਸਵੀਰਾਂ ਜ਼ਮੀਨ 'ਤੇ ਸੁੱਟ ਦਿੱਤੀਆਂ ਗਈਆਂ¢

Ad Position 22
No active advertisement
ਪਿਛਲੀ ਖ਼ਬਰ ਨਵੀਂ ਉੱਭਰੀ ਸਿਆਸੀ ਪਾਰਟੀ 'ਟੀ.ਵੀ.ਕੇ.' ਦਾ ਸ਼ਾਨਦਾਰ ਆਗਾਜ਼ <br/> ਅਗਲੀ ਖ਼ਬਰ ਆਪਣੀ ਸੀਟ ਬਚਾਉਣ 'ਚ ਨਾਕਾਮ ਰਹੇ ਸਟਾਲਿਨ ਟੀ.ਵੀ.ਕੇ. ਉਮੀਦਵਾਰ ਤੋਂ ਹਾਰੇ
Ad Position 24