ਚੰਡੀਗੜ੍ਹ, 4 ਮਈ (ਏਜੰਸੀ)-ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ, ਆਰ.ਪੀ. ਸਿੰਘ ਤੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਪੱਛਮੀ ਬੰਗਾਲ ਤੇ ਅਸਾਮ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਐਲਾਨ ਕੀਤਾ ਕਿ ਹੁਣ ਪੰਜਾਬ 'ਚ ਜਿੱਤ ਦਰਜ ਕਰਨ ਦੀ ਵਾਰੀ ਹੈ ਤੇ 'ਆਪ' ਆਪਣਾ ਬਿਸਤਰਾ ਗੋਲ ਕਰ ਲਵੇ | ਆਰ.ਪੀ. ਸਿੰਘ ਨੇ ਕਿਹਾ ਕਿ ਮਮਤਾ ਬੈਨਰਜੀ ਦੇ ਫਾਰਮੂਲੇ ਨੂੰ ਬੰਗਾਲ ਦੇ ਲੋਕਾਂ ਨੇ ਨਾਕਾਮ ਹੀ ਨਹੀਂ ਕੀਤਾ, ਬਲ ਕਿ ਰੱਦ ਕਰ ਦਿੱਤਾ ਹੈ | ਉਨ੍ਹਾਂ ਭਾਜਪਾ ਵਰਕਰਾਂ ਨੂੰ 2027 ਦੀਆਂ ਪੰਜਾਬ ਚੋਣਾਂ ਲਈ ਪੂਰੇ ਜ਼ੋਰਾਂ 'ਤੇ ਤਿਆਰੀਆਂ ਲਈ ਜੁਟਣ ਨੂੰ ਕਿਹਾ ਹੈ ਤੇ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਹੈ ਤਾਂ ਜੋ ਪੰਜਾਬ 'ਚ ਭਾਜਪਾ ਸਰਕਾਰ ਦੀ ਜਿੱਤ ਦਾ ਝੰਡਾ ਗੱਡਿਆ ਜਾ ਸਕੇ |