ਚੰਡੀਗੜ੍ਹ, (ਅਜੀਤ ਬਿਊਰੋ)-ਸੀਨੀਅਰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਇਤਿਹਾਸਕ ਅਤੇ ਰਿਕਾਰਡ ਜਿੱਤ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਤੀਜੇ ਲੋਕਾਂ ਦੇ ਮਜ਼ਬੂਤ ਲੀਡਰਸ਼ਿਪ, ਚੰਗੀ ਸਰਕਾਰ ਅਤੇ ਵਿਕਾਸ-ਕੇਂਦਰਤ ਦਿ੍ਸ਼ਟੀ ਤੇ ਅਟੱਲ ਭਰੋਸੇ ਦੀ ਪੁਸ਼ਟੀ ਕਰਦੇ ਹਨ | ਇਹ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੇਮਿਸਾਲ ਸੰਗਠਨਾਤਮਿਕ ਤਾਕਤ ਅਤੇ ਰਣਨੀਤਕ ਸਪੱਸ਼ਟਤਾ ਦੀ ਪੁਸ਼ਟੀ ਹਨ |