09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪਾਵਰਕਾਮ 'ਚ ਠੇਕੇਦਾਰੀ ਸਿਸਟਮ ਦਾ ਅੰਤ-5393 ਆਊਟਸੋਰਸ ਕਾਮਿਆਂ ਨੂੰ ਕੰਟਰੈਕਟ 'ਤੇ ਲੈਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 11-05-2026

3 ਸਾਲ ਦੇ ਤਜਰਬੇ ਵਾਲੇ ਕਾਮਿਆਂ ਨੂੰ ਮਿਲੇਗਾ ਸਿੱਧਾ ਕੰਟਰੈਕਟ
• ਗੈਰ-ਤਕਨੀਕੀ ਕਾਮਿਆਂ ਲਈ 10 ਦਿਨਾਂ ਦੀ ਟ੍ਰੇਨਿੰਗ ਤੇ ਟੈਸਟ ਪਾਸ ਕਰਨਾ ਲਾਜ਼ਮੀ • 58 ਸਾਲ ਦੀ ਉਮਰ ਤੱਕ ਸੁਰੱਖਿਅਤ ਹੋਵੇਗੀ ਨੌਕਰੀ • ਕੰਮ ਦੀ ਚੈਕਿੰਗ ਲਈ ਮੋਬਾਈਲ ਐਪ ਦੀ ਵਰਤੋਂ ਹੋਵੇਗੀ ਜ਼ਰੂਰੀ
ਨਰਪਿੰਦਰ ਸਿੰਘ ਧਾਲੀਵਾਲ

ਰਾਮਪੁਰਾ ਫੂਲ (ਬਠਿੰਡਾ), 10 ਮਈ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਊਟਸੋਰਸਿੰਗ ਦੇ ਜਾਲ 'ਚ ਫਸੇ ਸੀ.ਐਚ.ਬੀ. ਸੀ.ਐਚ. ਡਬਲਿਊ ਅਤੇ ਸੀ.ਐਚ.ਐਚ. ਕਾਮਿਆਂ ਲਈ ਇਕ ਨੀਤੀਗਤ ਬਦਲਾਅ ਲਿਆਂਦਾ ਹੈ | ਇਸ ਨਵੀਂ ਨੀਤੀ ਤਹਿਤ 3 ਸਾਲ ਜਾਂ ਇਸ ਤੋਂ ਵੱਧ ਦਾ ਤਜਰਬਾ ਰੱਖਣ ਵਾਲੇ ਕਾਮਿਆਂ ਨੂੰ ਹੁਣ ਸਿੱਧੇ ਤੌਰ 'ਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਕੰਟਰੈਕਟ ਅਧੀਨ ਲਿਆਂਦਾ ਜਾਵੇਗਾ | ਦੂਜੇ ਪਾਸੇ ਜੇਕਰ ਇਸ ਨੂੰ ਡੂੰਘੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਹ ਫੈਸਲਾ ਸਿਰਫ਼ ਵਿਚੋਲੀਏ ਭਾਵ ਠੇਕੇਦਾਰਾਂ ਨੂੰ ਸਿਸਟਮ ਵਿਚੋਂ ਬਾਹਰ ਕਰਨ ਦਾ ਯਤਨ ਨਹੀਂ ਹੈ, ਸਗੋਂ ਵਿਭਾਗ ਵਲੋਂ ਇਕ ਸੁਚੱਜੀ ਸਕ੍ਰੀਨਿੰਗ ਪ੍ਰਕਿਰਿਆ ਰਾਹੀਂ ਯੋਗ ਕਾਮਿਆਂ ਦੀ ਛਾਂਟੀ ਕਰਨ ਦੀ ਰਣਨੀਤੀ ਹੈ | ਜਿੱਥੇ ਤਕਨੀਕੀ ਤੌਰ 'ਤੇ ਯੋਗ ਕਾਮਿਆਂ ਨੂੰ ਤੁਰੰਤ ਸਿੱਧੇ ਕੰਟਰੈਕਟ 'ਤੇ ਲਿਆ ਜਾਵੇਗਾ, ਉਥੇ ਹੀ ਗੈਰ-ਤਕਨੀਕੀ ਕਾਮਿਆਂ ਨੂੰ ਵਿਭਾਗ ਵਲੋਂ ਪਹਿਲਾਂ 10 ਦਿਨਾਂ ਦੀ ਮੁੱਢਲੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਨ੍ਹਾਂ ਲਈ ਇਕ ਬੇਸਿਕ ਤਕਨੀਕੀ ਗਿਆਨ ਦਾ ਟੈੱਸਟ ਪਾਸ ਕਰਨਾ ਲਾਜ਼ਮੀ ਕੀਤਾ ਗਿਆ ਹੈ | ਜਿਹੜੇ ਕਾਮਿਆਂ ਦਾ ਤਜਰਬਾ 3 ਸਾਲ ਤੋਂ ਘੱਟ ਹੈ, ਉਨ੍ਹਾਂ ਨੂੰ ਇਹ ਸ਼ਰਤਾਂ ਪੂਰੀਆਂ ਕਰਨ ਉਪਰੰਤ ਹੀ ਨਵੀਂ ਨੀਤੀ ਦਾ ਹਿੱਸਾ ਬਣਾਇਆ ਜਾਵੇਗਾ | ਪ੍ਰਸ਼ਾਸਨਿਕ ਪੱਧਰ 'ਤੇ 5993 ਉਮੀਦਵਾਰਾਂ ਦੀਆਂ ਪ੍ਰਮਾਣਿਤ ਸੂਚੀਆਂ ਅਨੁਸਾਰ ਨਿਗਰਾਨ ਇੰਜੀਨੀਅਰ ਪ੍ਰਸੋਨਲ ਦੇ ਦਫ਼ਤਰ ਵਲੋਂ ਸਿੱਧੇ ਆਫ਼ਰ ਲੈਟਰ ਜਾਰੀ ਕੀਤੇ ਜਾਣਗੇ | ਇਨ੍ਹਾਂ ਕਾਮਿਆਂ ਲਈ ਭਾਵੇਂ ਉਮਰ ਦੀ ਕੋਈ ਖ਼ਾਸ ਸੀਮਾ ਨਹੀਂ ਰੱਖੀ ਗਈ ਹੈ, ਪਰ ਮੈਡੀਕਲ ਫਿਟਨੈੱਸ ਪਾਸ ਕਰਨਾ ਲਾਜ਼ਮੀ ਹੋਵੇਗਾ | ਜਿੱਥੇ ਇਹ ਕੰਟਰੈਕਟ 58 ਸਾਲ ਦੀ ਉਮਰ (ਸੇਵਾਮੁਕਤੀ) ਤੱਕ ਹਰ ਸਾਲ ਵਧਾਇਆ ਜਾਵੇਗਾ, ਉਥੇ ਹੀ ਕੰਮ ਦੀ ਪਾਰਦਰਸ਼ਤਾ ਲਈ ਹਰੇਕ ਸੀ.ਐਚ. ਬੀ. ਕਾਮੇ ਨੂੰ ਬਿਜਲੀ ਦੀਆਂ ਸ਼ਿਕਾਇਤਾਂ ਨਿਪਟਾਉਣ ਅਤੇ ਸਮੇਂ ਦੀ ਨਿਗਰਾਨੀ ਲਈ ਪਾਵਰਕਾਮ ਵਲੋਂ ਬਣਾਈ ਗਈ ਵਿਸ਼ੇਸ਼ ਮੋਬਾਈਲ ਐਪ ਚਲਾਉਣਾ ਲਾਜ਼ਮੀ ਹੋਵੇਗਾ | ਆਰਥਿਕ ਪੱਖੋਂ, ਕਾਮਿਆਂ ਨੂੰ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਵਲੋਂ ਤੈਅ ਕੀਤੇ 'ਸਕਿਲਡ' ਕੈਟਾਗਰੀ ਦੇ ਮਜ਼ਦੂਰੀ ਰੇਟਾਂ ਅਨੁਸਾਰ ਭੁਗਤਾਨ ਕੀਤਾ ਜਾਵੇਗਾ ਅਤੇ ਨਾਲ ਹੀ ਠੇਕੇਦਾਰ ਦਾ ਮਾਰਜਿਨ ਅਤੇ ਬੇਸਿਕ ਪੇਅ ਦਾ 18 ਫ਼ੀਸਦੀ ਇਕ ਵਿਸ਼ੇਸ਼ ਭੱਤੇ ਵਜੋਂ ਦਿੱਤਾ ਜਾਵੇਗਾ | ਪਰ ਕਾਨੂੰਨੀ ਪੱਖ ਤੋਂ ਵਿਭਾਗ ਨੇ ਆਪਣਾ ਬਚਾਅ ਕਰਦੇ ਹੋਏ ਇਹ ਸਖ਼ਤ ਸ਼ਰਤ ਲਗਾਈ ਹੈ ਕਿ ਹਰ ਕਾਮੇ ਨੂੰ ਇਕ ਹਲਫ਼ਨਾਮਾ ਦੇਣਾ ਪਵੇਗਾ ਕਿ ਉਹ ਪੱਕੇ ਮੁਲਾਜ਼ਮਾਂ ਦੇ ਬਰਾਬਰ ਤਨਖ਼ਾਹ ਜਾਂ ਸੇਵਾ ਸ਼ਰਤਾਂ ਦੀ ਮੰਗ ਲਈ ਕਿਸੇ ਵੀ ਅਦਾਲਤ ਦਾ ਦਰਵਾਜ਼ਾ ਨਹੀਂ ਖੜਕਾਉਣਗੇ | ਕੁਲ ਮਿਲਾ ਕੇ ਇਹ ਨੀਤੀ ਇਕ ਸੋਚੀ-ਸਮਝੀ 'ਕਾਰਪੋਰੇਟ ਚਾਲ' ਹੈ ਜੋ ਕਾਮਿਆਂ ਨੂੰ ਨੌਕਰੀ ਦੀ ਸੁਰੱਖਿਆ ਦਿੰਦੀ ਹੈ, ਪਰ ਵਿਭਾਗ ਦੇ ਸਖ਼ਤ ਨਿਯਮਾਂ ਦੇ ਦਾਇਰੇ ਦੇ ਅੰਦਰ |

Ad Position 22
No active advertisement
ਪਿਛਲੀ ਖ਼ਬਰ ਜੋਸਫ ਵਿਜੇ ਬਣੇ ਤਾਮਿਲਨਾਡੂ ਦੇ ਮੁੱਖ ਮੰਤਰੀ ਅਗਲੀ ਖ਼ਬਰ ਜ਼ਰਦਾਰੀ ਨੇ ਸਿੰਧੂ ਜਲ ਸੰਧੀ 'ਤੇ ਭਾਰਤ ਨੂੰ ਦਿੱਤੀ ਧਮਕੀ
Ad Position 24