08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਟਾਲਾ ਨੇੜੇ ਸੜਕ ਹਾਦਸੇ 'ਚ 4 ਨੌਜਵਾਨਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 20-05-2026

ਨਸ਼ਾ ਛੁਡਾਊ ਕੇਂਦਰ ਤੋਂ ਭੱਜੇ ਸਨ 3 ਨੌਜਵਾਨ
ਨੌਸ਼ਹਿਰਾ ਮੱਝਾ ਸਿੰਘ (ਬਟਾਲਾ), 19 ਮਈ (ਰਵੀ ਭਗਤ)-ਬਟਾਲਾ ਦੇ ਨਜ਼ਦੀਕ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਨੈਸ਼ਨਲ ਹਾਈਵੇਅ 'ਤੇ ਸਵੇਰੇ ਤੜਕਸਾਰ ਇਕ ਆਲਟੋ ਕਾਰ ਅਣਪਛਾਤੇ ਵਾਹਨ ਨਾਲ ਟਕਰਾ ਜਾਣ ਕਾਰਨ ਕਾਰ ਸਵਾਰ 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮੌਕੇ 'ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਥਾਣਾ ਸੇਖਵਾਂ ਦੇ ਮੁਖੀ ਰਜਵੰਤ ਕੌਰ ਤੇ ਚੌਂਕੀ ਇੰਚਾਰਜ ਨੌਸ਼ਹਿਰਾ ਮੱਝਾ ਸਿੰਘ ਬਲਜੀਤ ਸਿੰਘ ਵਲੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜਿਆ ਗਿਆ | ਮਿਲੀ ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ ਪੀ.ਬੀ.35-ਵਾਈ 8420 ਵਿਚ ਸਵਾਰ 4 ਨੌਜਵਾਨ ਰਾਹੀ (29) ਪੁੱਤਰ ਬਾਲ ਸਿੰਘ ਵਾਸੀ ਜੰਮੂ, ਨਰੇਸ਼ ਬਿੱਟੀ (32) ਪੁੱਤਰ ਰਾਜ ਕੁਮਾਰ ਵਾਸੀ ਗੰਦਲਾੜੀ ਸੁਜਾਨਪੁਰ, ਵਿਨੋਦ ਕੁਮਾਰ ਪੁੱਤਰ ਸੋਹਣ ਲਾਲ ਕੌਂਸਲਰ ਵਾਸੀ ਸਰਨਾ, ਬਿਕਰਮ (34) ਪੁੱਤਰ ਚਰਨਦਾਸ ਵਾਸੀ ਭਦ੍ਰੋਹਾ ਰੋਡ ਪਠਾਨਕੋਟ, ਪਠਾਨਕੋਟ ਤੋਂ ਬਟਾਲਾ ਵੱਲ ਨੂੰ ਆ ਰਹੇ ਸਨ ਕਿ ਜਦ ਉਹ ਕਸਬਾ ਨੌਸ਼ਹਿਰਾ ਮੱਝਾ ਸਿੰਘ ਪੈਟਰੋਲ ਪੰਪ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਕਿਸੇ ਅਣਪਛਾਤੇ ਭਾਰੀ ਵਾਹਨ ਨਾਲ ਜਾ ਟਕਰਾਈ | ਹਾਦਸਾ ਏਨਾ ਭਿਆਨਕ ਸੀ ਕਿ ਕਾਰ ਦੇ ਪਰਖਚੇ ਉੱਡ ਗਏ ਅਤੇ ਚਾਰੇ ਨੌਜਵਾਨਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਿਨ੍ਹਾਂ ਨੂੰ ਭਾਰੀ ਮੁਸ਼ੱਕਤ ਕਰਨ ਉਪਰੰਤ ਕਾਰ 'ਚੋਂ ਬਾਹਰ ਕੱਢਿਆ ਗਿਆ | ਮਿ੍ਤਕ ਰਾਹੀ, ਨਰੇਸ਼ ਬਿੱਟੀ ਅਤੇ ਵਿਨੋਦ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਲੜਕੇ ਸੰਜੀਵਨੀ ਫਾਊਾਡੇਸ਼ਨ ਨਸ਼ਾ ਛੁਡਾਓ ਕੇਂਦਰ ਨਾਗਾਵਾੜੀ ਨੇੜੇ ਨੂਰਪੁਰ ਹਿਮਾਚਲ ਪ੍ਰਦੇਸ਼ ਵਿਖੇ ਦਾਖ਼ਲ ਸਨ ਅਤੇ ਸਾਨੂੰ ਦੇਰ ਰਾਤ ਉਕਤ ਨਸ਼ਾ ਛੁਡਾਓ ਕੇਂਦਰ ਤੋਂ ਸੂਚਨਾ ਮਿਲੀ ਕਿ ਤੁਹਾਡੇ ਲੜਕੇ ਇੱਥੋਂ ਭੱਜ ਗਏ ਹਨ ਤੇ ਚੌਥਾ ਲੜਕਾ ਆਲਟੋ ਕਾਰ ਚਾਲਕ ਬਿਕਰਮ ਬਾਰੇ ਸਾਨੂੰ ਕੁਝ ਨਹੀਂ ਪਤਾ ਕਿ ਉਹ ਉਨ੍ਹਾਂ ਨਾਲ ਕਿਵੇਂ ਆਇਆ | ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕਰਦਿਆਂ ਜਾਂਚ-ਪੜਤਾਲ ਆਰੰਭ ਦਿੱਤੀ ਹੈ | ਮਿ੍ਤਕ ਬਿਕਰਮ ਆਪਣੇ ਪਿੱਛੇ ਪਤਨੀ ਤੇ 2 ਛੋਟੇ ਬੱਚੇ ਛੱਡ ਗਿਆ ਹੈ ਅਤੇ ਬਾਕੀ 3 ਨੌਜਵਾਨ ਕੁਆਰੇ ਦੱਸੇ ਜਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਜਾਂਚ ਕਮੇਟੀ ਨੇ ਜਸਟਿਸ ਵਰਮਾ ਬਾਰੇ ਰਿਪੋਰਟ ਸਪੀਕਰ ਨੂੰ ਸੌਂਪੀ ਅਗਲੀ ਖ਼ਬਰ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਨਿਰਪੱਖ ਤੇ ਆਜ਼ਾਦ ਢੰਗ ਨਾਲ ਕਰਾਵੇ 'ਆਪ' ਸਰਕਾਰ-ਡਾ. ਦਲਜੀਤ ਸਿੰਘ ਚੀਮਾ <br/>
Ad Position 24