08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸ਼ਾਂਤੀ ਪ੍ਰਤੀ ਯਤਨ ਜਾਰੀ ਰੱਖਣਗੇ ਭਾਰਤ ਤੇ ਨਾਰਡਿਕ ਰਾਸ਼ਟਰ-ਮੋਦੀ <br/>

Ad Position 21
No active advertisement
ਅਜੀਤ ਡੈਸਕ 20-05-2026

• ਕਿਹਾ, ਲੋਕਤੰਤਰ, ਕਾਨੂੰਨ ਦੇ ਰਾਜ ਤੇ ਬਹੁਪੱਖੀਵਾਦ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ • ਨਾਰਡਿਕ-ਭਾਰਤ ਸੰਮੇਲਨ ਨੂੰ ਕੀਤਾ ਸੰਬੋਧਨ
ਓਸਲੋ, 19 ਮਈ (ਪੀ.ਟੀ.ਆਈ, ਡਿੰਪਾ ਵਿਰਕ)-ਭਾਰਤ ਅਤੇ ਨਾਰਡਿਕ ਦੇਸ਼ਾਂ ਨੇ ਮੰਗਲਵਾਰ ਨੂੰ ਆਪਣੇ ਸੰਬੰਧਾਂ ਨੂੰ ਗਰੀਨ ਤਕਨਾਲੋਜੀ ਅਤੇ ਨਵੀਨਤਾਕਾਰੀ ਰਣਨੀਤਕ ਭਾਈਵਾਲੀ ਤੱਕ ਵਧਾਉਣ ਦਾ ਫ਼ੈਸਲਾ ਕੀਤਾ, ਜਿਸ ਦਾ ਉਦੇਸ਼ ਸਵੱਛ ਅਤੇ ਹਰੇ ਪਰਿਵਰਤਨ, ਵਪਾਰ ਅਤੇ ਨਿਵੇਸ਼ ਅਤੇ ਨੀਲੀ ਅਰਥ ਵਿਵਸਥਾ ਵਰਗੇ ਖੇਤਰਾਂ 'ਚ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ | ਤੀਜੇ ਭਾਰਤ-ਨਾਰਡਿਕ ਸਿਖਰ ਸੰਮੇਲਨ ਤੋਂ ਬਾਅਦ ਜਾਰੀ ਕੀਤੇ ਇੱਕ ਸਾਂਝੇ ਪ੍ਰੈੱਸ ਬਿਆਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਸ਼ਵ ਵਿਆਪੀ ਤਣਾਅ ਅਤੇ ਟਕਰਾਅ ਦੇ ਇਸ ਯੁੱਗ ਵਿਚ ਭਾਰਤ ਅਤੇ ਨਾਰਡਿਕ ਰਾਸ਼ਟਰ ਨਿਯਮ-ਆਧਾਰਿਤ ਵਿਸ਼ਵ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੇ | ਉਨ੍ਹਾਂ ਕਿਹਾ ਕਿ ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ ਅਸੀਂ ਸੰਘਰਸ਼ਾਂ ਦੇ ਜਲਦੀ ਹੱਲ ਅਤੇ ਸ਼ਾਂਤੀ ਵੱਲ ਯਤਨਾਂ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ | ਉਨ੍ਹਾਂ ਆਲਮੀ ਮੁੱਦਿਆਂ 'ਤੇ ਭਾਰਤ ਅਤੇ ਨਾਰਡਿਕ ਦੇਸ਼ਾਂ ਦੇ ਸਾਂਝੇ ਅਤੇ ਸਪੱਸ਼ਟ ਦਿ੍ਸ਼ਟੀਕੋਣ ਨੂੰ ਸਾਹਮਣੇ ਰੱਖਿਆ | ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਸਾਡਾ ਰੁਖ ਬਿਲਕੁਲ ਸਪਸ਼ਟ ਹੈ | ਇਸ ਸੰਬੰਧੀ ਕੋਈ ਸਮਝੌਤਾ ਨਹੀਂ ਅਤੇ ਨਾ ਹੀ ਕੋਈ ਦੋਹਰਾ ਮਾਪਦੰਡ ਹੈ | ਉਨ੍ਹਾਂ ਕਿਹਾ ਕਿ ਲੋਕਤੰਤਰ, ਕਾਨੂੰਨ ਦਾ ਸ਼ਾਸਨ ਅਤੇ ਬਹੁਪੱਖੀਵਾਦ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਸਾਨੂੰ ਕੁਦਰਤੀ ਭਾਈਵਾਲ ਬਣਾਉਂਦੀ ਹੈ | ਇਸ ਮੌਕੇ ਉਨ੍ਹਾਂ ਨਾਲ ਨਾਰਵੇ, ਡੈਨਮਾਰਕ, ਫਿਨਲੈਂਡ, ਆਈਸਲੈਂਡ ਅਤੇ ਸਵੀਡਨ ਦੇ ਪ੍ਰਧਾਨ ਮੰਤਰੀ ਵੀ ਹਾਜ਼ਰ ਸਨ | ਸੰਮੇਲਨ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਅਸੀਂ ਭਾਰਤ-ਨਾਰਡਿਕ ਸੰਬੰਧਾਂ ਨੂੰ ਗਰੀਨ ਤਕਨਾਲੋਜੀ ਅਤੇ ਨਵੀਨਤਾਕਾਰੀ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਅਸੀਂ ਪੂਰੀ ਦੁਨੀਆ ਲਈ ਇਕ ਬਿਹਤਰ ਭਵਿੱਖ ਯਕੀਨੀ ਬਣਾਵਾਂਗੇ | ਸੰਮੇਲਨ ਦੌਰਾਨ ਸਾਰੇ ਆਗੂਆਂ ਨੇ ਵਿਸ਼ਵ ਪੱਧਰੀ ਮੁੱਦਿਆਂ ਅਤੇ ਆਲਮੀ ਤਣਾਅ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਵਿਸ਼ਵ ਵਿਆਪੀ ਤਣਾਅ ਅਤੇ ਟਕਰਾਵਾਂ ਦੇ ਇਸ ਯੁੱਗ ਵਿਚ ਭਾਰਤ ਅਤੇ ਨਾਰਡਿਕ ਦੇਸ਼ ਨਿਯਮ-ਆਧਾਰਿਤ ਵਿਸ਼ਵ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਇਕੱਠੇ ਕੰਮ ਕਰਦੇ ਰਹਿਣਗੇ | ਭਾਵੇਂ ਯੂਕਰੇਨ ਦਾ ਮਾਮਲਾ ਹੋਵੇ ਜਾਂ ਪੱਛਮੀ ਏਸ਼ੀਆ ਦਾ, ਅਸੀਂ ਸਾਰੇ ਸੰਘਰਸ਼ਾਂ ਦੇ ਜਲਦੀ ਹੱਲ ਅਤੇ ਸ਼ਾਂਤੀ ਵੱਲ ਕੀਤੇ ਜਾ ਰਹੇ ਯਤਨਾਂ ਦਾ ਸਮਰਥਨ ਕਰਦੇ ਰਹਾਂਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਵੇਂ ਧਿਰਾਂ ਇਸ ਗੱਲ 'ਤੇ ਸਹਿਮਤ ਹੋਈਆਂ ਹਨ ਕਿ ਬਹੁਪੱਖੀ ਸੰਸਥਾਵਾਂ ਵਿਚ ਸੁਧਾਰ ਜ਼ਰੂਰੀ ਵੀ ਹਨ ਅਤੇ ਤਤਕਾਲ ਲੋੜ ਵੀ ਹੈ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਚਰਚਾ ਕਈ ਪਹਿਲੂਆਂ 'ਤੇ ਕੇਂਦਰਿਤ ਸੀ, ਜਿਸ ਵਿਚ ਸਥਿਰਤਾ, ਨਵੀਨਤਾ, ਸਾਫ਼ ਊਰਜਾ, ਉੱਭਰਦੀਆਂ ਤਕਨਾਲੋਜੀਆਂ ਅਤੇ ਸ਼ਾਂਤੀਪੂਰਨ ਅਤੇ ਖ਼ੁਸ਼ਹਾਲ ਭਵਿੱਖ ਲਈ ਸਹਿਯੋਗ ਨੂੰ ਮਜ਼ਬੂਤ ਕਰਨਾ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਭਾਰਤ ਅਤੇ ਨਾਰਡਿਕ ਦੇਸ਼ ਸਾਂਝੇ ਲੋਕਤੰਤਰੀ ਮੁੱਲਾਂ, ਵਿਸ਼ਵਾਸ ਅਤੇ ਮਨੁੱਖੀ-ਕੇਂਦਰਿਤ ਵਿਕਾਸ ਪ੍ਰਤੀ ਸਾਂਝੀ ਵਚਨਬੱਧਤਾ ਨਾਲ ਆਪਸ 'ਚ ਜੁੜੇ ਹੋਏ ਹਨ |
ਮੋਦੀ ਵਲੋਂ ਆਈਸਲੈਂਡ, ਫਿਨਲੈਂਡ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀਆਂ ਨਾਲ ਮੀਟਿੰਗਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਸਲੈਂਡ, ਫਿਨਲੈਂਡ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀਆਂ ਨਾਲ ਮੀਟਿੰਗਾਂ ਦੌਰਾਨ ਸਵੱਛ ਊਰਜਾ, ਵਪਾਰ, ਸਥਿਰਤਾ ਅਤੇ ਡਿਜੀਟਲੀਕਰਨ ਵਰਗੇ ਖੇਤਰਾਂ 'ਚ ਦੁਵੱਲੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਤਰੀਕਿਆਂ 'ਤੇ ਚਰਚਾ ਕੀਤੀ | ਪ੍ਰਧਾਨ ਮੰਤਰੀ ਨੇ ਇਹ ਮੀਟਿੰਗਾਂ ਤੀਸਰੇ ਭਾਰਤ-ਨਾਰਡਿਕ ਸਿਖ਼ਰ ਸੰਮੇਲਨ ਤੋਂ ਪਹਿਲਾਂ ਕੀਤੀਆਂ | ਆਈਸਲੈਂਡ ਦੀ ਪ੍ਰਧਾਨ ਮੰਤਰੀ ਕ੍ਰਿਸਟ੍ਰਨ ਫ੍ਰਾਸਟਾਡੋਟਿਰ, ਫਿਨਲੈਂਡ ਦੇ ਪ੍ਰਧਾਨ ਮੰਤਰੀ ਪੇਟੇਰੀ ਓਰਪੋ ਅਤੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨਾਲ ਆਪਣੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਤਿੰਨਾਂ ਨਾਰਡਿਕ ਦੇਸ਼ਾਂ ਦਰਮਿਆਨ ਦੁਵੱਲੇ ਸੰਬੰਧਾਂ ਬਾਰੇ ਚਰਚਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਤੇ ਡੀਜ਼ਲ 90 ਪੈਸੇ ਹੋਇਆ ਮਹਿੰਗਾ ਅਗਲੀ ਖ਼ਬਰ ਖ਼ਤਰਨਾਕ ਕੁੱਤਿਆਂ ਨੂੰ ਦਿੱਤਾ ਜਾ ਸਕਦਾ ਹੈ ਮੌਤ ਦਾ ਟੀਕਾ-ਸੁਪਰੀਮ ਕੋਰਟ
Ad Position 24