08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਅਮਰੀਕਾ-ਈਰਾਨ ਵਾਰਤਾ ਅਸਫਲ ਰਹਿਣ ਮਗਰੋਂ ਚੀਨ ਦੀ ਸ਼ਰਨ 'ਚ ਪੁੱਜਾ ਪਾਕਿਸਤਾਨ <br/>

Ad Position 21
No active advertisement
ਅਜੀਤ ਡੈਸਕ 26-05-2026

ਸੁਰਿੰਦਰ ਕੋਛੜ
ਅੰਮਿ੍ਤਸਰ, 25 ਮਈ-ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲਗੀ ਕਰਨ ਦੀਆਂ ਕੋਸ਼ਿਸ਼ਾਂ ਬੇਸਿੱਟਾ ਰਹਿਣ ਕਾਰਨ ਪਾਕਿਸਤਾਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ | ਨਾ ਤਾਂ ਅਮਰੀਕਾ ਪਾਕਿ ਦੀ ਗੱਲ ਸੁਣ ਰਿਹਾ ਹੈ ਅਤੇ ਨਾ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਈਰਾਨ ਨੂੰ ਗੱਲਬਾਤ ਲਈ ਮਨਾਉਣ 'ਚ ਕਾਮਯਾਬ ਹੋਏ ਹਨ | ਹੁਣ, ਪਾਕਿ ਨੇ ਮਦਦ ਲਈ ਚੀਨ ਦਾ ਰੁਖ਼ ਕੀਤਾ ਹੈ | ਚੀਨੀ ਸਰਕਾਰੀ ਟੈਲੀਵਿਜ਼ਨ ਅਨੁਸਾਰ ਬੀਜਿੰਗ ਪਹੁੰਚੇ ਸ਼ਾਹਬਾਜ਼ ਸ਼ਰੀਫ ਤੇ ਜਨਰਲ ਮੁਨੀਰ ਅਮਰੀਕਾ-ਈਰਾਨ ਜੰਗ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਲਈ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਅਤੇ ਹੋਰ ਅਧਿਕਾਰੀਆਂ ਨਾਲ ਮੁਲਾਕਾਤ ਕਰ ਰਹੇ ਹਨ | ਬੀਜਿੰਗ ਲਈ ਰਵਾਨਾ ਹੋਣ ਤੋਂ ਪਹਿਲਾਂ ਜਨਰਲ ਮੁਨੀਰ ਅਚਾਨਕ ਈਰਾਨ ਦੀ ਰਾਜਧਾਨੀ ਤਹਿਰਾਨ ਪਹੁੰਚੇ, ਉਨ੍ਹਾਂ ਦੇ ਨਾਲ ਪਾਕਿ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਵੀ ਮੌਜੂਦ ਸਨ | ਉਥੇ ਉਨ੍ਹਾਂ ਨੇ ਉਚ ਈਰਾਨੀ ਅਧਿਕਾਰੀਆਂ ਅਤੇ ਫ਼ੌਜੀ ਕਮਾਂਡਰਾਂ ਨਾਲ ਕਈ ਦੌਰ ਦੀਆਂ ਗੁਪਤ ਮੀਟਿੰਗਾਂ ਕੀਤੀਆਂ | ਰਿਪੋਰਟਾਂ ਅਨੁਸਾਰ ਇਸ ਦੌਰੇ ਦਾ ਉਦੇਸ਼ ਕਤਰ ਅਤੇ ਪਾਕਿ ਦੁਆਰਾ ਤਿਆਰ ਕੀਤੇ ਗਏ 30 ਦਿਨਾਂ ਦੇ ਜੰਗਬੰਦੀ 'ਤੇ ਤਹਿਰਾਨ ਦੇ ਸਮਝੌਤੇ ਨੂੰ ਸੁਰੱਖਿਅਤ ਕਰਨਾ ਸੀ | ਜਾਣਕਾਰੀ ਅਨੁਸਾਰ ਸ਼ਾਹਬਾਜ਼ ਸ਼ਰੀਫ ਅਤੇ ਆਸਿਮ ਮੁਨੀਰ ਨੇ ਚੀਨ 'ਚ ਮੀਟਿੰਗ ਦੌਰਾਨ ਗੱਲਬਾਤ ਦੀ ਲੋੜ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੁਨੀਆ ਇਸ ਸਮੇਂ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੀ ਹੈ | ਪ੍ਰਧਾਨ ਮੰਤਰੀ ਲੀ ਕਿਆਂਗ ਨੇ ਕਿਹਾ ਕਿ ਚੀਨ ਮੱਧ ਪੂਰਬ 'ਚ ਸ਼ਾਂਤੀ ਅਤੇ ਸਥਿਰਤਾ ਲਿਆਉਣ 'ਚ ਜਲਦ ਤੋਂ ਜਲਦ ਸਾਕਾਰਾਤਮਕ ਯੋਗਦਾਨ ਪਾਉਣ ਲਈ ਪਾਕਿ ਨਾਲ ਸਾਂਝੇ ਤੌਰ 'ਤੇ ਕੰਮ ਕਰੇਗਾ | ਚੀਨ ਦੇ ਦੌਰੇ ਮੌਕੇ ਸ਼ਾਹਬਾਜ਼ ਸ਼ਰੀਫ ਅਤੇ ਲੀ ਕਿਆਂਗ ਨੇ ਬੀਜਿੰਗ 'ਚ ਅਰਥਵਿਵਸਥਾ, ਵਾਤਾਵਰਨ, ਮੀਡੀਆ ਅਤੇ ਦਸਤਾਵੇਜ਼ੀ, ਖੇਤੀਬਾੜੀ ਅਤੇ ਖੁਰਾਕ ਸੁਰੱਖਿਆ ਸਮੇਤ 15 ਸਮਝੌਤਿਆਂ 'ਤੇ ਦਸਤਖਤ ਵੀ ਕੀਤੇ |
ਸ਼ੀ ਜਿਨਪਿੰਗ ਨਾਲ ਗੱਲਬਾਤ
ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪਾਕਿਸਤਾਨ ਨਾਲ ਚੀਨ ਦੀ ਅਟੁੱਟ ਦੋਸਤੀ ਦੀ ਤਾਰੀਫ਼ ਕੀਤੀ ਤੇ ਪੱਛਮੀ ਏਸ਼ੀਆ 'ਚ ਸ਼ਾਂਤੀ ਬਹਾਲ ਕਰਨ 'ਚ ਵਿਚੋਲਗੀ ਦੀ ਭੂਮਿਕਾ ਨਿਭਾਉਣ ਦੀ ਪਹਿਲ ਕਰਨ ਲਈ ਇਸਲਾਮਾਬਾਦ ਦੀ ਸ਼ਲਾਘਾ ਕੀਤੀ | ਇਹ ਗੱਲ ਉਨ੍ਹਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਫ਼ੌਜ ਮੁਖੀ ਆਸਿਮ ਮੁਨੀਰ ਨਾਲ ਮੁਲਾਕਾਤ ਦੌਰਾਨ ਕਹੀ | 'ਗ੍ਰੇਟ ਹਾਲ ਆਫ਼ ਦਾ ਪੀਪਲ' 'ਚ ਹੋਈ ਇਸ ਮੁਲਾਕਾਤ ਦੌਰਾਨ ਸ਼ੀ ਨੇ ਸ਼ਾਹਬਾਜ਼ ਨੂੰ ਆਪਣਾ ਪੁਰਾਣਾ ਮਿੱਤਰ ਦੱਸਿਆ ਤੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਮਝ, ਭਰੋਸਾ ਤੇ ਸਮਰਥਨ ਰਿਹਾ ਹੈ ਤੇ ਉਨ੍ਹਾਂ ਨੇ ਇਕ ਅਟੁੱਟ ਪਰੰਪਰਿਕ ਦੋਸਤੀ ਬਣਾਈ ਹੈ |

Ad Position 22
No active advertisement
ਪਿਛਲੀ ਖ਼ਬਰ ਪਹਿਲੀ ਬਰਸੀ 'ਤੇ ਵਿਸ਼ੇਸ਼ : ਸੰਤ ਬਾਬਾ ਖੁਸ਼ਹਾਲ ਸਿੰਘ ਅਗਲੀ ਖ਼ਬਰ ਕਾਕਰੋਚ ਜਨਤਾ ਪਾਰਟੀ ਖ਼ਿਲਾਫ਼ ਪਟੀਸ਼ਨ
Ad Position 24