04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਾਵਰਕਾਮ ਦੇ ਪਸੀਨੇ ਕੱਢੇਗੀ ਜੂਨ ਦੀ ਗਰਮੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 31-05-2026

ਘੱਟ ਮੀਂਹ ਪੈਣ ਕਰਕੇ ਵਧਣਗੀਆਂ ਮੁਸ਼ਕਿਲਾਂ
ਸ਼ਿਵ ਸ਼ਰਮਾ

ਜਲੰਧਰ, 30 ਮਈ -ਮੌਸਮ ਵਿਗਿਆਨ ਵਿਭਾਗ ਵਲੋਂ ਇਸ ਵਾਰ ਘੱਟ ਮੀਂਹ ਪੈਣ ਦੀ ਜ਼ਾਹਰ ਕੀਤੀ ਗਈ ਸੰਭਾਵਨਾ ਨਾਲ ਪਾਵਰਕਾਮ ਦੀ ਚਿੰਤਾ ਵਧ ਸਕਦੀ ਹੈ, ਕਿਉਂਕਿ ਸ਼ੁੱਕਰਵਾਰ ਤੋਂ ਸੂਬੇ ਵਿਚ ਕੁਝ ਦਿਨ ਲਈ ਮੌਸਮ ਵਿਚ ਆਏ ਬਦਲਾਅ ਕਾਰਨ ਪਾਵਰਕਾਮ ਨੂੰ ਇਸ ਦੇ ਅਸਰ ਕਾਰਨ 2 ਜੂਨ ਤੱਕ ਰਾਹਤ ਮਿਲ ਸਕਦੀ ਹੈ ਪਰ ਇਸ ਤੋਂ ਬਾਅਦ ਜੂਨ 'ਚ ਪਾਵਰਕਾਮ ਦੀ ਪਸੀਨੇ ਕੱਢਣ ਵਾਲੀ ਕਹਿਰ ਦੀ ਗਰਮੀ ਦੁਬਾਰਾ ਸ਼ੁਰੂ ਹੋ ਜਾਵੇਗੀ | ਜੂਨ ਦੇ ਦੂਜੇ ਹਫ਼ਤੇ ਦੇ ਕਰੀਬ ਝੋਨੇ ਦੀ ਬਿਜਾਈ ਦੇ ਕੰਮ ਲਈ ਬਿਜਲੀ ਸਪਲਾਈ ਜਾਰੀ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਨਾਲ ਸੂਬੇ ਵਿਚ ਬਿਜਲੀ ਦੀ ਮੰਗ 'ਚ ਇਕਦਮ ਤੇਜ਼ੀ ਆ ਜਾਵੇਗੀ | ਇਸ ਬਾਰੇ ਵੀ ਪਿਛਲੇ ਸਾਲ ਵਾਂਗ ਜੂਨ ਦਾ ਮਹੀਨਾ ਤਪਣ ਵਾਲਾ ਹੈ, ਕਿਉਂਕਿ ਪਿਛਲੇ ਸਾਲ ਜੂਨ ਵਿਚ ਝੋਨੇ ਦੀ ਬਿਜਾਈ ਦੇ ਸੀਜ਼ਨ ਵਿਚ ਬਿਜਲੀ ਦੀ ਮੰਗ 16900 ਮੈਗਾਵਾਟ ਤੱਕ ਪੁੱਜ ਗਈ ਸੀ, ਕਿਉਂਕਿ ਇਨ੍ਹਾਂ ਦਿਨਾਂ ਵਿਚ ਬਿਜਲੀ ਦੀ ਜ਼ਿਆਦਾ ਮੰਗ ਦਾ ਇਕ ਕਾਰਨ ਸੀ ਕਿ 48 ਡਿਗਰੀ ਤਾਪਮਾਨ ਹੋਣ ਕਰਕੇ ਜੂਨ ਦੇ ਮਹੀਨੇ ਨੇ ਪਾਵਰਕਾਮ ਦੇ ਨਾਲ-ਨਾਲ ਲੋਕਾਂ ਦਾ ਵੀ ਪਸੀਨਾ ਕੱਢ ਦਿੱਤਾ ਸੀ | ਪਾਵਰਕਾਮ ਵਲੋਂ ਚਾਹੇ ਇਸ ਵਾਰ ਵੀ ਪਿਛਲੇ ਸਾਲ ਵਾਂਗ ਝੋਨੇ ਦੀ ਬਿਜਾਈ ਕਰਕੇ ਬਿਜਲੀ ਦਾ ਵਾਧੂ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ 6600 ਮੈਗਾਵਾਟ ਪੰਜਾਬ ਤੋਂ ਅਜੇ ਬਾਕੀ ਕੇਂਦਰੀ ਪੂਲ ਅਤੇ ਦੂਜੇ ਸਰੋਤਾਂ ਤੋਂ ਬਿਜਲੀ ਦੀ ਸਪਲਾਈ ਜਾ ਰਹੀ ਹੈ | ਪਿਛਲੇ ਕੁਝ ਦਿਨ ਤੱਕ ਹੀ ਬਿਜਲੀ ਦੀ ਮੰਗ 13500 ਮੈਗਾਵਾਟ ਤੱਕ ਪੁੱਜ ਗਈ ਸੀ | ਪਾਵਰਕਾਮ ਨੇ ਝੋਨੇ ਦੀ ਬਿਜਾਈ ਦੇ ਸੀਜ਼ਨ ਕਰਕੇ ਕੇਂਦਰੀ ਪੂਲ ਤੋਂ 1000 ਮੈਗਾਵਾਟ ਵਾਧੂ ਬਿਜਲੀ ਦੀ ਸਪਲਾਈ ਦੇਣ ਦੀ ਮੰਗ ਕੀਤੀ ਹੈ | ਉਂਜ ਇਸ ਵਾਰ ਪਾਵਰਕਾਮ ਨੂੰ ਝਾਰਖੰਡ ਦੇ ਪਛਵਾੜਾ ਵਿਚ ਆਪਣੀ ਕੋਲੇ ਦੀ ਖ਼ਾਨ ਹੋਣ ਕਰਕੇ ਕੋਲੇ ਦੀ ਵੀ ਕੋਈ ਕਮੀ ਨਹੀਂ ਆਉਣ ਵਾਲੀ ਹੈ ਪਰ ਇਸ ਦੇ ਬਾਵਜੂਦ ਮੌਸਮ ਵਿਭਾਗ ਵਲੋਂ ਇਸ ਵਾਰ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ, ਉਸ ਤੋਂ ਬਾਅਦ ਪਾਵਰਕਾਮ ਦੀਆਂ ਚਿੰਤਾਵਾਂ ਵਧ ਜਾਣਗੀਆਂ | ਦੇਸ਼ ਭਰ 'ਚ ਇਸ ਵਾਰ ਕਹਿਰ ਦੀ ਗਰਮੀ ਪੈਣ ਕਰਕੇ ਕਈ ਰਾਜਾਂ ਵਿਚ ਬਿਜਲੀ ਦੀ ਮੰਗ ਵਿਚ ਵਾਧਾ ਹੋ ਗਿਆ ਹੈ | ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਵਿਚ ਵੀ ਕੁਝ ਦਿਨਾਂ ਤੋਂ ਬਿਜਲੀ ਸੰਕਟ ਚੱਲ ਰਿਹਾ ਹੈ ਤੇ ਇਸ ਦਾ ਇਕੋ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਹਿਰ ਦੀ ਗਰਮੀ ਕਾਰਨ ਕਈ ਰਾਜਾਂ ਵਿਚ ਬਿਜਲੀ ਦੀ ਮੰਗ ਰਿਕਾਰਡ ਪੱਧਰ ਤੱਕ ਪੁੱਜ ਗਈ ਹੈ | ਪੰਜਾਬ ਵਿਚ 29 ਮਈ ਤੋਂ ਮੌਸਮ ਵਿਚ ਬਦਲਾਅ ਆਇਆ ਹੈ, ਜਿਸ ਨਾਲ ਬਿਜਲੀ ਦੀ ਮੰਗ ਵਿਚ ਕਮੀ ਆਈ ਹੈ ਪਰ ਹੁਣ 2 ਜੂਨ ਤੋਂ ਬਾਅਦ ਦੁਬਾਰਾ ਬਿਜਲੀ ਦੀ ਮੰਗ 13000 ਮੈਗਾਵਾਟ ਤੱਕ ਜਾਣ ਦੀ ਸੰਭਾਵਨਾ ਹੈ ਤੇ ਝੋਨੇ ਦੀ ਬਿਜਾਈ ਸ਼ੁਰੂ ਹੋਣ 'ਤੇ ਬਿਜਲੀ ਦੀ ਮੰਗ ਵਿਚ ਵਾਧਾ ਹੁੰਦਾ ਜਾਵੇਗਾ | ਚਾਹੇ ਪਾਵਰਕਾਮ ਵਲੋਂ ਬਾਹਰੋਂ ਬਿਜਲੀ ਲਈ ਜਾਂਦੀ ਹੈ ਪਰ ਬਿਜਲੀ ਲਾਈਨਾਂ ਦੇ ਸਿਸਟਮ ਦੇ ਤਹਿਤ ਵੀ 9000 ਮੈਗਾਵਾਟ ਤੋਂ ਜ਼ਿਆਦਾ ਬਿਜਲੀ ਲੈਣੀ ਵੀ ਪਾਵਰਕਾਮ ਲਈ ਕਈ ਵਾਰ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ | ਪਾਵਰਕਾਮ ਵਲੋਂ ਦਿਨ ਵੇਲੇ ਬਿਜਲੀ ਐਕਸਚੇਂਜ 'ਚ ਸੂਰਜੀ ਬਿਜਲੀ ਸਸਤੀ ਹੋਣ ਕਰਕੇ ਤਾਂ ਸਪਲਾਈ ਲਈ ਜਾਂਦੀ ਹੈ ਪਰ ਕਈ ਵਾਰ ਤਾਂ ਜ਼ਿਆਦਾ ਪੈਸੇ ਖ਼ਰਚ ਕੇ ਵੀ ਬਿਜਲੀ ਐਕਸਚੇਂਜ ਤੋਂ ਇਸ ਬਾਰੇ ਪੂਰੀ ਬਿਜਲੀ ਮਿਲਣ ਲਈ ਪਾਵਰਕਾਮ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਕਿਉਂਕਿ ਦੇਸ਼ ਭਰ ਵਿਚ ਬਿਜਲੀ ਦੀ ਰਿਕਾਰਡ ਮੰਗ ਵਧ ਗਈ ਸੀ | ਇਸ ਕਰਕੇ ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਆਪਣੇ ਬਿਜਲੀ ਉਤਪਾਦਨ ਨੂੰ ਵਧਾਉਣਾ ਹੋਰ ਜ਼ਰੂਰੀ ਹੋ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਸਕੂਲਾਂ 'ਚ 1 ਤੋਂ 30 ਜੂਨ ਤੱਕ ਛੁੱਟੀਆਂ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਠੇਕੇਦਾਰੀ ਵਿਵਸਥਾ ਖ਼ਤਮ 65,000 ਤੋਂ ਵੱਧ ਕਰਮਚਾਰੀ ਹੋਣਗੇ ਰੈਗੂਲਰ <br/>
Ad Position 24