ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਾਜਪਾ ਆਗੂ ਹੁਣ ਸਿਲੰਡਰਾਂ ਨਾਲ ਸੜਕਾਂ 'ਤੇ ਕਿਉਂ ਨਹੀਂ ਉੱਤਰ ਰਹੇ-ਖੜਗੇ <br/>

Ad Position 21
No active advertisement
ਅਜੀਤ ਡੈਸਕ 08-06-2026
ਨਵੀਂ ਦਿੱਲੀ, 7 ਜੂਨ (ਏਜੰਸੀ)-ਕਾਂਗਰਸ ਨੇ ਘਰੇਲੂ ਐਲ.ਪੀ.ਜੀ. ਦੀਆਂ ਕੀਮਤਾਂ 'ਚ ਵਾਧੇ ਨੂੰ ਲੈ ਕੇ ਮੋਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਪੁੱਛਿਆ ਕਿ ਜਦੋਂ ਭਾਜਪਾ ਆਗੂ ਯੂ.ਪੀ.ਏ. ਯੁੱਗ ਦÏਰਾਨ ਮਹਿੰਗਾਈ ਬਾਰੇ ਰÏਲਾ ਪਾਉਂਦੇ ਸਨ, ਹੁਣ ਉਹ ਸਿਲੰਡਰਾਂ ਨਾਲ ਸੜਕਾਂ 'ਤੇ ਕਿਉਂ ਨਹੀਂ ਉਤਰ ਰਹੇ | ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਘਰਸ਼ ਦੇ ਜਵਾਬ 'ਚ 41 ਦੇਸ਼ਾਂ 'ਚ ਬਾਲਣ ਸਰੋਤਾਂ ਨੂੰ ਵੱਖ-ਵੱਖ ਕਰਨ ਬਾਰੇ ਸੰਸਦ 'ਚ ਵੱਡੇ ਦਾਅਵੇ ਕੀਤੇ ਸਨ ਅਤੇ ਪੁੱਛਿਆ ਸੀ ਕਿ ਉਨ੍ਹਾਂ ਦਾਅਵਿਆਂ ਦਾ ਕੀ ਬਣਿਆ | ਉਨ੍ਹਾਂ ਪੁੱਛਿਆ ਕਿ ਅੱਜ ਵੀ ਪੇਂਡੂ ਖੇਤਰਾਂ 'ਚ ਐਲ.ਪੀ.ਜੀ. ਦੀ ਘਾਟ ਕਿਉਂ ਬਣੀ ਹੋਈ ਹੈ | ਐਕਸ 'ਤੇ ਹਿੰਦੀ 'ਚ ਇਕ ਪੋਸਟ 'ਚ ਖੜਗੇ ਨੇ ਕਿਹਾ ਕਿ ਘਰੇਲੂ ਐਲ.ਪੀ.ਜੀ. ਦੀਆਂ ਵਧਦੀਆਂ ਕੀਮਤਾਂ ਆਮ ਲੋਕਾਂ ਦੀਆਂ ਰਸੋਈ ਦਾ ਬਜਟ ਵਿਗਾੜ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ ਚਾਰ ਮਹੀਨਿਆਂ 'ਚ ਘਰੇਲੂ ਐਲ.ਪੀ.ਜੀ. ਸਿਲੰਡਰਾਂ ਦੀ ਕੀਮਤ 89 ਰੁਪਏ ਵਧਾ ਦਿੱਤੀ ਹੈ | ਉਨ੍ਹਾਂ ਕਿਹਾ ਕਿ ਉੱਜਵਲਾ ਯੋਜਨਾ ਤਹਿਤ, 2025-26 ਦÏਰਾਨ 5.56 ਕਰੋੜ ਪਰਿਵਾਰਾਂ ਨੂੰ ਇਕ ਵੀ ਰਿਫਿਲ ਨਹੀਂ ਮਿਲਿਆ (ਜਾਂ ਸਿਰਫ਼ ਇੱਕ ਹੀ ਮਿਲਿਆ) | ਇਨ੍ਹਾਂ 'ਚੋਂ 3.30 ਕਰੋੜ ਪਰਿਵਾਰਾਂ ਨੇ ਇਕ ਵੀ ਸਿਲੰਡਰ ਰਿਫਿਲ ਨਹੀਂ ਕਰਵਾਇਆ | ਇਹ ਸਥਿਤੀ ਪੱਛਮੀ ਏਸ਼ੀਆ ਸੰਕਟ ਤੋਂ ਪਹਿਲਾਂ ਦੀ ਹੈ | ਕੀ ਇਹ ਮੋਦੀ ਸਰਕਾਰ ਦੀ ਮੁਨਾਫ਼ਾਖੋਰੀ ਦਾ ਨਤੀਜਾ ਨਹੀਂ ਹੈ?

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਜਨਤਾ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ-ਚੀਮਾ ਅਗਲੀ ਖ਼ਬਰ ਐਸ.ਆਈ.ਆਰ.-ਰਾਜ ਚੋਣ ਕਮਿਸ਼ਨ ਨੂੰ ਸ਼ੱਕੀ ਵਿਦੇਸ਼ੀਆਂ ਦੀ ਜਾਣਕਾਰੀ ਸਾਂਝੀ ਕਰਨ ਦੇ ਨਿਰਦੇਸ਼ <br/>
Ad Position 24
No active advertisement