ਨਵੀਂ ਦਿੱਲੀ, 21 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ ਖੇਤਰਾਂ ’ਚ ਸੁਧਾਰ ਕਰਨਾ ਉਨ੍ਹਾਂ ਦੀ ਸਰਕਾਰ ਦੀ ਪ੍ਰਤੀਬੱਧਤਾ ਹੈ ਅਤੇ ਭਾਰਤ ਵਿਕਾਸ ਦੀ ਰਫ਼ਤਾਰ ਨੂੰ ਬਣਾਏ ਰੱਖਣ ਕਈ ਕਦਮ ਚੁੱਕ ਰਿਹਾ ਹੈ। ‘ਇਕੋਨਾਮਿਕ ਟਾਈਮਜ਼ ਵਰਲਡ ਲੀਡਰਸ ਫੋਰਮ’ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ’ਚ ਰਾਜਨੀਤਕ ਸਥਿਰਤਾ ਤੇ ਨੀਤੀਆਂ ’ਚ ਨਿਰੰਤਰਤਾ ਹੈ ਅਤੇ ਦੁਨੀਆਂ ਦੇਸ਼ ਨੂੰ ਵਿਕਾਸ ਤੇ ਉਮੀਦ ਦੇ ਇਕ ਉਜਵਲ ਸਥਾਨ ਵਜੋਂ ਵੇਖਦੀ ਹੈ। ਭਾਰਤ ਸਾਰੇ ਖੇਤਰਾਂ ’ਚ ਸੁਧਾਰਾਂ ਨੂੰ ਅੱਗੇ ਵਧਾ ਰਿਹਾ ਹੈ ਤੇ ਸੁਧਾਰ ਸਾਡੀ ਪ੍ਰਤੀਬੱਧਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸੰਸਾਧਨਾਂ ਦਾ ਹਥਿਆਰ ਵਜੋਂ ਇਸਤੇਮਾਲ ਹੋਣ ਕਾਰਨ ਦੁਨੀਆਂ ਨੂੰ ਵਿਕਾਸ ਨੂੰ ਲੈ ਕੇ ਕਈ ਚਿੰਤਾਵਾਂ ਹਨ, ਪਰ ਭਾਰਤ ਨੂੰ ਵਿਕਾਸ ਦੇ ਇਕ ਉਜਵਲ ਸਥਾਨ ਵਜੋਂ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ਕੋਲ ਸੁਧਾਰਾਂ ਲਈ ਇਕ ਸਪੱਸ਼ਟ ਖਾਕਾ ਹੈ, ਜਿਸ ’ਚ ਸ਼ਾਸਨ ’ਤੇ ਜ਼ੋਰ ਦਿੱਤਾ ਗਿਆ ਹੈ। ਸਾਡੀ ਸਰਕਾਰ ਜ਼ਿਆਦਾ ਉਤਪਾਦਨ ਕਰਨ ਨੂੰ ਪ੍ਰੋਤਸਾਹਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਲਾਇਸੈਂਸ ਰਾਜ ਬੇਰੁਜ਼ਗਾਰੀ ਦੇ ਬੋਝ ਨੂੰ ਵਧਾਉਂਦਾ ਸੀ, ਜਦੋਂ ਕਿ ਉਨ੍ਹਾਂ ਦੀ ਸਰਕਾਰ ਦਾ ਉਤਪਾਦਨ-ਲਿੰਕਡ ਪ੍ਰੋਤਸਾਹਨ ਮਾਡਲ ਮੌਕੇ ਪੈਦਾ ਕਰ ਰਿਹਾ ਹੈ। ਅਸੀਂ ਸਿਰਫ਼ ਨਿਯਮ ਨਹੀਂ ਬਦਲ ਰਹੇ, ਨਿਯਮਾਂ ਦੀ ਪੂਰੀ ਨੀਤੀ ਹੀ ਬਦਲ ਰਹੇ ਹਾਂ।
ਭਾਰਤ ’ਚ ਰਾਜਨੀਤਕ ਸਥਿਰਤਾ ਹੈ, ਦੁਨੀਆ ਇਸ ਨੂੰ ਵਿਕਾਸ ਤੇ ਉਮੀਦ ਦੇ ਉਜਵਲ ਸਥਾਨ ਵਜੋਂ ਦੇਖਦੀ ਹੈ- ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 21 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਰੇ ਖੇਤਰਾਂ ’ਚ ਸੁਧਾਰ ਕਰਨਾ ਉਨ੍ਹਾਂ ਦੀ ਸਰਕਾਰ ਦੀ ਪ੍ਰਤੀਬੱਧਤਾ ਹੈ ਅਤੇ ਭਾਰਤ ਵਿਕਾਸ ਦੀ ਰਫ਼ਤਾਰ ਨੂੰ ਬਣਾਏ ਰੱਖਣ ਕਈ ਕਦਮ ਚੁੱਕ ਰਿਹਾ ਹੈ। ‘ਇਕੋਨਾਮਿਕ ਟਾਈਮਜ਼ ਵਰਲਡ...
ਅਜੀਤ ਡੈਸਕ
22-08-2026