22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਕਾਂਗਰਸ ਵਲੋਂ ਵੰਦੇ ਮਾਤਰਮ ਨੂੰ ਪੂਰਾ ਗਾਉਣ ਦਾ ਵਿਰੋਧ ਗ਼ੈਰ-ਸੰਵਿਧਾਨਕ-ਰਾਜਨਾਥ

ਨਵੀਂ ਦਿੱਲੀ, 21 ਅਗਸਤ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੰਦੇ ਮਾਤਰਮ ਨੂੰ ਪੂਰਾ ਗਾਉਣ ਦਾ ਵਿਰੋਧ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ ਅਤੇ ਇਸਨੂੰ “ਗੈਰ-ਸੰਵਿਧਾਨਕ” ਤੇ “ਨਿੰਦਣਯੋਗ” ਦੱਸਿਆ। ਕਾਂਗਰਸ ਨੇ ਬੁੱਧਵਾਰ ਨੂੰ ਕਾਂਗਰਸ..

Ad Position 21
No active advertisement
ਅਜੀਤ ਡੈਸਕ 22-08-2026

ਨਵੀਂ ਦਿੱਲੀ, 21 ਅਗਸਤ (ਪੀ.ਟੀ.ਆਈ.)-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੰਦੇ ਮਾਤਰਮ ਨੂੰ ਪੂਰਾ ਗਾਉਣ ਦਾ ਵਿਰੋਧ ਕਰਨ ਲਈ ਕਾਂਗਰਸ ਦੀ ਆਲੋਚਨਾ ਕੀਤੀ ਅਤੇ ਇਸਨੂੰ “ਗੈਰ-ਸੰਵਿਧਾਨਕ” ਤੇ “ਨਿੰਦਣਯੋਗ” ਦੱਸਿਆ। ਕਾਂਗਰਸ ਨੇ ਬੁੱਧਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਯੂ.ਸੀ.)  ਨੇ ਵੰਦੇ ਮਾਤਰਮ ’ਤੇ 1937 ਦੇ ਮਤੇ ਦੀ ਪਾਲਣਾ ਕਰਨ ਦਾ ਫ਼ੈਸਲਾ ਕੀਤਾ। ਪਾਰਟੀ ਨੇ ਕਿਹਾ ਕਿ ਹੁਣ ਤੋਂ, ਸਾਰੇ ਪਾਰਟੀ ਸਮਾਗਮਾਂ ਵਿੱਚ ਰਾਸ਼ਟਰੀ ਗੀਤ ਦੇ ਸਿਰਫ਼ ਦੋ ਪੈਰੇ ਹੀ ਗਾਏ ਜਾਣਗੇ। ਐਕਸ ’ਤੇ ਇੱਕ ਪੋਸਟ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਵੰਦੇ ਮਾਤਰਮ ਦਾ ਸਨਮਾਨ ਕਰਨ ਤੋਂ ਕਾਂਗਰਸ ਵੱਲੋਂ ਇਨਕਾਰ ਸੰਵਿਧਾਨਕ ਦ੍ਰਿਸ਼ਟੀਕੋਣ ਤੋਂ ਇੱਕ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਵੰਦੇ ਮਾਤਰਮ ਦਾ ਸਿੱਧਾ ਵਿਰੋਧ ਕਰਨਾ ਵੀ ਬਹੁਤ ਹੀ ਅਫਸੋਸਜਨਕ ਹੈ ਅਤੇ ਸੰਵਿਧਾਨਕ ਦ੍ਰਿਸ਼ਟੀਕੋਣ ਤੋਂ ਬਹੁਤ ਗੰਭੀਰ ਮਾਮਲਾ ਹੈ। ਭਾਰਤ ਦੇ ਸੰਵਿਧਾਨ ਅਨੁਸਾਰ, ਸੰਸਦ ਦੇਸ਼ ਦੀ ਸਰਬਉੱਚ ਸੰਸਥਾ ਹੈ ਅਤੇ ਸੰਸਦ ਵਲੋਂ ਪਾਸ ਕੀਤਾ ਗਿਆ ਕੋਈ ਵੀ ਕਾਨੂੰਨ ਹਰ ਵਿਅਕਤੀ ਲਈ ਪਾਬੰਦ ਹੈ। ਉਨ੍ਹਾਂ ਪਾਰਟੀ ਦੇ ਫ਼ੈਸਲੇ ਨੂੰ ਦੇਸ਼ ਦੇ ਭਵਿੱਖ ਲਈ ਇੱਕ ਗੰਭੀਰ ਚਿਤਾਵਨੀ ਸੰਕੇਤ ਦੱਸਿਆ ਅਤੇ ਕਿਹਾ ਕਿ ਇਹ ਰਾਜਨੀਤਕ ਤੌਰ ‘ਤੇ “ਗੰਭੀਰ ਸੰਕਟ” ਵੱਲ ਲੈ ਜਾ ਸਕਦਾ ਹੈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਦੇ ‘ਗੁੰਡਿਆਂ’ ਨੇ ਸੀ.ਜੇ.ਪੀ. ਵਲੰਟੀਅਰਾਂ ’ਤੇ ਹਮਲਾ ਕੀਤਾ-ਕੇਜਰੀਵਾਲ ਅਗਲੀ ਖ਼ਬਰ ਭਾਰਤ ’ਚ ਰਾਜਨੀਤਕ ਸਥਿਰਤਾ ਹੈ, ਦੁਨੀਆ ਇਸ ਨੂੰ ਵਿਕਾਸ ਤੇ ਉਮੀਦ ਦੇ ਉਜਵਲ ਸਥਾਨ ਵਜੋਂ ਦੇਖਦੀ ਹੈ- ਪ੍ਰਧਾਨ ਮੰਤਰੀ ਮੋਦੀ
Ad Position 24