16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਾਬਾ ਮੰਝ ਕਾਨਵੈਂਟ ਸਕੂਲ 'ਚ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਹੁਸ਼ਿਆਰਪੁਰ, 1 ਜਨਵਰੀ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸਕੂਲ ਕੰਗਮਾਈ ਵਿਖੇ ਨਵੇਂ ਸਾਲ ਦੇ ਸਵਾਗਤ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਕੂਲ ਦੀ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਅਤੇ ਚੇਅਰਮੈਨ ਮਹੰਤ ਵਰਿੰਦਰ ਸਿੰਘ ਦੀ ਦੇਖ-ਰੇਖ ਅਤੇ ਨਿਰਦੇਸ਼ਾਂ ਹੇਠ ਕਰਵਾਏ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਟਾਫ਼ ਲਈ ਆਉਂਦੇ ਨਵੇਂ ਸਾਲ 'ਚ ਪ੍ਰਮਾਤਮਾ ਦੀ ਕਿਰਪਾ ਤੇ ਆਸ਼ੀਰਵਾਦ ਪ੍ਰਾਪਤ ਕਰਨਾ ਸੀ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਵਿਦਿਆਰਥੀਆਂ ਵਲੋਂ ਮਨੋਹਰ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਸਮਾਗਮ 'ਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਪੂਰੀ ਸ਼ਰਧਾ ਤੇ ਅਨੁਸ਼ਾਸਨ ਨਾਲ ਹਿੱਸਾ ਲਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਸ਼ਵਨੀ ਕੁਮਾਰ ਅਤੇ ਵਾਇਸ ਪਿ੍ੰਸੀਪਲ ਜਗਮੀਤ ਕੌਰ ਸਮੇਤ ਸਕੂਲ ਦੇ ਸਮੂਹ ਅਧਿਆਪਕ ਸਟਾਫ਼ ਨੇ ਹਾਜ਼ਰ ਰਹਿੰਦਿਆਂ ਸਮਾਗਮ ਦੀ ਸੁਚੱਜੀ ਤੇ ਸਫਲ ਪ੍ਰਬੰਧਨ 'ਚ ਸਰਗਰਮ ਭੂਮਿਕਾ ਨਿਭਾਈ | ਇਸ ਮੌਕੇ ਸਕੂਲ ਦੀ ਡਾਇਰੈਕਟਰ ਡਾ. ਪਰਮਜੀਤ ਕੌਰ ਸਿੱਧੂ ਨੇ ਨਵੇਂ ਸਾਲ ਲਈ ਸਭ ਦੀ ਖ਼ੁਸ਼ਹਾਲੀ ਅਤੇ ਸਫਲਤਾਵਾਂ ਦੀਆਂ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਵਿਚ ਆਤਮਿਕ ਵਿਕਾਸ, ਨਿਮਰਤਾ ਅਤੇ ਸਦਭਾਵਨਾ ਦੇ ਮੁੱਲ ਪੈਦਾ ਕਰਨ ਦੇ ਨਾਲ -ਨਾਲ ਸਕੂਲ ਵਿਚ ਪਰਿਵਾਰਕ ਏਕਤਾ ਨੂੰ ਮਜ਼ਬੂਤ ਕਰਦੇ ਹਨ | ਇਸ ਮੌਕੇ ਵਿਦਿਆਰਥੀ ਤੇ ਸਟਾਫ਼ ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਿਰਧ ਆਸ਼ਰਮ ਲਈ ਰਾਸ਼ਨ ਸਮੱਗਰੀ ਭੇਟ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ 328 ਲਾਪਤਾ ਸਰੂਪਾਂ ਦੇ ਮਾਮਲੇ 'ਚ ਵਿਰੋਧ ਦੀ ਥਾਂ ਸਰਕਾਰ ਦਾ ਸਹਿਯੋਗ ਕਰੇ-ਜਥੇਦਾਰ ਮੁਲਤਾਨੀ
Ad Position 24