ਅੱਡਾ ਸਰਾਂ, 1 ਜਨਵਰੀ (ਹਰਜਿੰਦਰ ਸਿੰਘ ਮਸੀਤੀ)-ਸਮਾਜ ਸੇਵੀ ਪ੍ਰਵਾਸੀ ਭਾਰਤੀ ਜਵਾਹਰ ਸਿੰਘ ਪੱਡਾ ਕੈਨੇਡਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਚਲਾਏ ਜਾ ਰਹੇ ਗੁਰੂ ਨਾਨਕ ਬਿਰਧ ਆਸ਼ਰਮ ਪਿੰਡ ਦੇਹਰੀਵਾਲ ਲਈ ਸੁਰਿੰਦਰ ਮੋਹਨ, ਅਮਰੀਕ ਚੰਦ ਤੇ ਅਭਿਸ਼ੇਕ ਗੁਪਤਾ ਨੇ ਰਾਸ਼ਨ ਸਮੱਗਰੀ ਭੇਟ ਕੀਤੀ | ਇਨ੍ਹਾਂ ਦਾਨੀ ਸੱਜਣਾਂ ਨੇ ਆਸ਼ਰਮ 'ਚ ਰਹਿ ਰਹੇ ਬਜ਼ੁਰਗਾਂ ਲਈ ਇਹ ਸਮੱਗਰੀ ਭੇਟ ਕਰਦਿਆਂ ਪੱਡਾ ਪਰਿਵਾਰ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਹੋਰ ਦਾਨੀ ਸੱਜਣਾਂ ਨੂੰ ਵੀ ਅਜਿਹੇ ਨੇਕ ਮਿਸ਼ਨ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਹਰਵਿੰਦਰ ਸਿੰਘ ਬਸੀ ਜਲਾਲ, ਗੁਰਦੀਪ ਸਿੰਘ ਦੇਹਰੀਵਾਲ, ਬਖਸ਼ੀਸ਼ ਸਿੰਘ, ਮੁਖ਼ਤਿਆਰ ਦੇਹਰੀਵਾਲ, ਪੱਪੂ, ਗੁਲਜ਼ਾਰੀ ਲਾਲ, ਸੁਰਿੰਦਰ ਸਿੰਘ, ਚੰਨਣ ਸਿੰਘ, ਫਕੀਰ ਚੰਦ, ਗੁਰਦੇਵ ਸਿੰਘ, ਲਾਡੀ, ਮੋਹਣ ਸਿੰਘ, ਪਰਮਜੀਤ ਸਿੰਘ, ਮਨਜੀਤ ਗਿਰੀ, ਸੋਨੀਆ, ਊਸ਼ਾ, ਪਰਮਜੀਤ ਕੌਰ ਆਦਿ ਮੌਜੂਦ ਸਨ |