16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਫ਼ਾਈ ਸੇਵਕਾਂ ਵਲੋਂ ਦੂਸਰੇ ਦਿਨ ਵੀ ਨਗਰ ਪੰਚਾਇਤ ਦੇ ਦਫ਼ਤਰ ਸਾਹਮਣੇ ਧਰਨਾ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਮਾਹਿਲਪੁਰ, 1 ਜਨਵਰੀ (ਰਜਿੰਦਰ ਸਿੰਘ)-ਮਾਹਿਲਪੁਰ ਨਗਰ ਪੰਚਾਇਤ ਦੇ ਸਫ਼ਾਈ ਸੇਵਕਾਂ ਵਲੋਂ 2 ਸਫ਼ਾਈ ਸੇਵਕਾਂ ਦਾ ਨਗਰ ਪੰਚਾਇਤ ਦੀ ਕਮੇਟੀ ਵਲੋਂ ਪੱਕਾ ਕਰਨ ਦਾ ਮਤਾ ਨਾ ਪਾਉਣ ਕਰਕੇ ਦੂਸਰੇ ਦਿਨ ਵੀ ਨਗਰ ਪੰਚਾਇਤ ਦੇ ਦਫ਼ਤਰ ਸਾਹਮਣੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਦੀ ਅਗਵਾਈ ਹੇਠ ਧਰਨਾ ਦੇ ਕੇ ਨਗਰ ਪੰਚਾਇਤ ਦੀ ਕਮੇਟੀ ਅਤੇ ਕਾਰਜ ਸਾਧਕ ਅਫ਼ਸਰ ਵਿਰੁੱਧ ਨਾਅਰੇਬਾਜ਼ੀ ਕੀਤੀ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਤੀਹ ਸਾਲ ਤੋਂ ਕੰਮ ਕਰ ਰਹੇ ਸਫ਼ਾਈ ਸੇਵਕ ਦਾ ਸਰਕਾਰ ਵਲੋਂ ਕਰੀਬ ਸੱਤ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਚਾਰ ਸਾਲ ਪਹਿਲਾਂ ਪੱਤਰ ਆਇਆ ਹੋਇਆ ਪਰ ਪ੍ਰੋਬੇਸ਼ਣ ਟਾਈਮ ਤਿੰਨ ਸਾਲ ਦਾ ਹੁੰਦਾ ਉਹ ਵੀ ਲੰਘ ਗਿਆ | ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਮੇਟੀ ਮਤਾ ਪਾਉਂਦੀ ਸੀ ਫਿਰ ਰੋਕ ਦਿੰਦੇ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਫ਼ਾਈ ਕਰਮਚਾਰੀਆਂ ਦਾ ਮਤਾ ਨਹੀਂ ਪੈਂਦਾ ਉਨਾਂ ਚਿਰ ਸਫ਼ਾਈ ਸੇਵਕਾਂ ਵਲੋਂ ਕੰਮ ਬੰਦ ਰੱਖਿਆ ਜਾਵੇਗਾ ਅਤੇ ਬਿਨ ਨਾਗਾ ਕਮੇਟੀ ਦਫ਼ਤਰ ਅੱਗੇ ਧਰਨਾ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਮਿੰਦਰਪਾਲ, ਸਾਗਰ, ਰਤਨ ਲਾਲ, ਅਰੁਣ ਕੁਮਾਰ, ਬਿੰਦਰ ਕੁਮਾਰ, ਛਿੰਦਰ ਕੁਮਾਰ, ਸੋਹਣ ਲਾਲ, ਗੋਪਾਲ ਕ੍ਰਿਸ਼ਨ, ਸਜੀਵ ਕੁਮਾਰ, ਰਵੀ ਅਟਵਾਲ, ਰਾਜੂ, ਗੋਪਾਲ ਕਿ੍ਸ਼ਨ, ਵਰਿੰਦਰ ਕੁਮਾਰ, ਅਰੁਣ ਕੁਮਾਰ, ਰਾਣੀ, ਕਿਰਨਾਂ, ਰਤਨ ਲਾਲ, ਗੋਗੀ, ਨਿਰਮਲ ਕੌਰ, ਪਿ੍ੰਸ, ਜੋਤੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਸਾਇਟੀ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਬਿਰਧ ਆਸ਼ਰਮ ਲਈ ਰਾਸ਼ਨ ਸਮੱਗਰੀ ਭੇਟ
Ad Position 24