16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸ਼ੂਟਿੰਗ ਪਲੇਅਰ ਅਸ਼ਨੂਰ ਹੁੰਦਲ ਅਤੇ ਲਕਸ਼ੇ ਟੰਡਨ ਨੇ ਭਾਰਤੀ ਟੀਮ ਦੇ ਟਰਾਇਲ ਲਈ ਕੀਤਾ ਕੁਆਲੀਫਾਈਡ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਟਾਂਡਾ ਉੜਮੁੜ, 1 ਜਨਵਰੀ (ਭਗਵਾਨ ਸਿੰਘ ਸੈਣੀ)-ਸਿਲਵਰ ਓਕ ਸਕੂਲ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜ਼ਪੁਰ ਦੇ ਸ਼ੂਟਿੰਗ ਟੀਮ ਦੇ 2 ਖਿਡਾਰੀ ਅਸ਼ਨੂਰ ਹੁੰਦਲ ਅਤੇ ਲਕਸ਼ੇ ਟੰਡਨ ਨੇ ਬਾਕਮਾਲ ਪ੍ਰਦਰਸ਼ਨ ਕਰਦਿਆਂ ਇੰਡੀਅਨ ਟੀਮ ਦੇ ਟਰਾਇਲ ਵਾਸਤੇ ਕੁਆਲੀਫ਼ਾਈ ਕੀਤਾ | ਇਸ ਮੌਕੇ ਸੰਸਥਾ ਦੇ ਚੇਅਰਮੈਨ ਤਰਲੋਚਨ ਸਿੰਘ ਅਤੇ ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਸਕੂਲ ਦੇ ਖੇਡ ਵਿਭਾਗ ਦੀ ਇਸ ਵੱਡੀ ਉਪਲਬਧੀ 'ਤੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ | ਤਰਲੋਚਨ ਸਿੰਘ ਨੇ ਦੱਸਿਆ ਕਿ ਸਕੂਲ ਦੀ ਬਹੁਤ ਹੀ ਕਾਬਲ ਖਿਡਾਰਨ ਅਸ਼ਨੂਰ ਹੁੰਦਲ ਨੂੰ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਪ੍ਰਸਿੱਧ ਸ਼ੂਟਰ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਦੋਵੇਂ ਖਿਡਾਰੀਆਂ ਨੇ 68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਵੀ ਕੁਆਲੀਫ਼ਾਈ ਕੀਤਾ ਜੋ ਕਿ ਆਉਣ ਵਾਲੇ ਸਮੇਂ ਵਿਚ ਮੱਧ ਪ੍ਰਦੇਸ਼ ਦੇ ਵਿਚ ਹੋਵੇਗੀ | ਪਿ੍ੰਸੀਪਲ ਮੁਨੀਸ਼ਾ ਸੰਗਰ ਨੇ ਦੋਵਾਂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਖੇਡ ਵਿਭਾਗ ਦੇ ਕੋਚ ਪੰਕਜ, ਬਲਦੇਵ, ਸੁਰੇਸ਼ ਅਤੇ ਸੁਸ਼ੀਲ ਨੂੰ ਉਨ੍ਹਾਂ ਦੀ ਕਰੜੀ ਮਿਹਨਤ ਉੱਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਸੰਸਥਾ ਦੇ ਮੈਨੇਜਰ ਗਜਿੰਦਰ ਪਾਲ ਸਿੰਘ ਅਤੇ ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ, ਜਗਬੰਧਨ ਸਿੰਘ ਅਮਰਜੀਤ ਕੌਰ ਸੈਣੀ, ਮਨਦੀਪ, ਚੇਤਨਾ, ਈਸ਼ਾ, ਵੀਨਾ, ਰੁਪਿੰਦਰ, ਰਾਜਵੀਰ, ਰਾਜਵਿੰਦਰ, ਗੁਰਪ੍ਰੀਤ, ਵਿਸ਼ਾਲੀ, ਅਰਚਨਾ, ਗੁਰਿੰਦਰ, ਹਰਨਾਮ, ਵਿਨੈ, ਕੁਲਬੀਰ, ਕੁਲਦੀਪ, ਹਰਜਿੰਦਰ, ਨੀਨਾ, ਰਵਿੰਦਰ, ਅਨੁਰਾਧਾ, ਪੂਜਾ, ਸ਼ਿਲਪਾ, ਸੋਨੂੰ, ਅੰਕਿਤਾ, ਆਂਚਲ, ਆਰਤੀ ਅਤੇ ਹੋਰ ਸਟਾਫ਼ ਵੀ ਮੌਜੂਦ ਸੀ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਪੰਪਾਂ 'ਤੇ ਚਿੱਟੇ ਹਾਥੀ ਬਣ ਕੇ ਰਹਿ ਗਏ ਹਵਾ ਵਾਲੇ ਪੰਪ ਅਗਲੀ ਖ਼ਬਰ ਅਰੋੜਾ ਦੀ ਅਗਵਾਈ 'ਚ ਰੀਨਾ ਦੇਵੀ ਤੇ ਵਿਨੇ ਕੁਮਾਰ ਸਾਥੀਆਂ ਸਮੇਤ ਕਾਂਗਰਸ 'ਚ ਸ਼ਾਮਿਲ <br/>
Ad Position 24