ਮੁਕੇਰੀਆਂ, 3 ਜਨਵਰੀ (ਰਾਮਗੜ੍ਹੀਆ)-ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਜਥੇਬੰਦਕ ਸਕੱਤਰ ਰਜਤ ਮਹਾਜਨ ਅਤੇ ਸਹਾਇਕ ਪ੍ਰੈੱਸ ਸਕੱਤਰ ਸਤੀਸ਼ ਕੁਮਾਰ ਨੇ ਕਿਹਾ ਕਿ ਲੋਕ ਆਵਾਜ਼ ਚੈਨਲ ਦੇ ਪੱਤਰਕਾਰ ਮਿੰਟੂ ਗੁਰੂਸਰੀਆ, ਆਰ.ਟੀ.ਆਈ ਐਕਟੀਵਿਸਟ ਮਾਨਿਕ ਗੋਇਲ ਸਮੇਤ ਦਸ ਵਿਅਕਤੀਆਂ 'ਤੇ ਲੁਧਿਆਣੇ ਦੇ ਸਾਈਬਰ ਕ੍ਰਾਈਮ ਥਾਣੇ 'ਚ ਝੂਠਾ ਪਰਚਾ ਦਰਜ ਕਰਨ ਦੀ ਗੌਰਮਿੰਟ ਟੀਚਰਜ਼ ਯੂਨੀਅਨ ਨਿਖੇਧੀ ਕਰਦੀ ਹੈ | ਉਨ੍ਹਾਂ ਕਿਹਾ ਕਿ ਪ੍ਰੈੱਸ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਪੰਜਾਬ ਸਰਕਾਰ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ | ਉਨ੍ਹਾਂ ਕਿਹਾ ਕਿ ਪੱਤਰਕਾਰਾਂ ਅਤੇ ਹੋਰ ਵਿਅਕਤੀਆਂ ਤੇ ਕੀਤਾ ਝੂਠਾ ਪਰਚਾ ਸਰਕਾਰ ਤੁਰੰਤ ਰੱਦ ਕਰੇ, ਨਹੀਂ ਤਾਂ ਜਲਦੀ ਹੀ ਸੰਘਰਸ਼ ਲਈ ਲਾਮਬੰਦੀ ਕੀਤੀ ਜਾਵੇਗੀ | ਇਸ ਮੌਕੇ ਮਨਜੀਤ ਸਿੰਘ, ਜਸਵੰਤ ਸਿੰਘ, ਬਲਵਿੰਦਰ ਟਾਕ, ਬਿ੍ਜ ਮੋਹਨ, ਪਰਮਜੀਤ ਸਿੰਘ, ਪਰਸਰਾਮ, ਰਮਾਕਾਂਤ, ਰਿਸ਼ਵ ਦੇਵ, ਖੁਸ਼ਵੰਤ ਸਿੰਘ, ਤਰਸੇਮ ਲਾਲ, ਲੈਕ. ਰਾਜੇਸ਼ ਕੁਮਾਰ, ਸਤਪਾਲ ਡੀ. ਪੀ, ਸੁਦੇਸ਼ ਮਹਾਜਨ, ਰਮੇਸ਼ ਕੁਮਾਰ, ਨੀਲ ਕਮਲ, ਸੁਰੇਸ਼ ਲੋਹਗੜ੍ਹ, ਰੌਸ਼ਨ ਲਾਲ, ਅਨਿਲ ਭੰਗਾਲਾ, ਸੰਦੀਪ ਕੌਸ਼ਲ, ਨਸੀਬ ਕੁਮਾਰ, ਸਮਰੱਥ ਠਾਕੁਰ, ਬੂਟਾ ਸਿੰਘ, ਅਜਮੇਰ ਸਿੰਘ, ਕਸ਼ਮੀਰ ਸਿੰਘ, ਵਿਨੋਦ ਕੁਮਾਰ, ਗੁਰਪਾਲ ਸਿੰਘ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਲਵਿੰਦਰ ਸਿੰਘ, ਅਜੇ ਕੁਮਾਰ, ਰਕੇਸ਼ ਸੰਗੋਤਰਾ, ਰਵਿੰਦਰ ਸਿੰਘ ਆਦਿ ਹਾਜ਼ਰ ਸਨ |