23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕਾਂਗਰਸੀ ਆਗੂਆਂ ਵਲੋਂ ਬਲਾਕ ਸੰਮਤੀ ਮੈਂਬਰ ਮਨਿੰਦਰ ਕੌਰ ਅਤੇ ਅਮਰਜੀਤ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 03-02-2026
ਦਸੂਹਾ, 2 ਫਰਵਰੀ (ਕੌਸ਼ਲ)-ਵਿਧਾਨ ਸਭਾ ਹਲਕਾ ਦਸੂਹਾ ਅੰਦਰ ਕਾਂਗਰਸ ਪਾਰਟੀ ਵਲੋਂ ਬਲਾਕ ਸੰਮਤੀ ਘੋਗਰਾ ਜ਼ੋਨ ਤੋਂ ਜੇਤੂ ਰਹੀ ਸੰਮਤੀ ਮੈਂਬਰ ਮਨਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਅਮਰਜੀਤ ਸਿੰਘ ਸਾਗਰਾ ਨੂੰ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ ਗਈ ਅਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਂਗਰਸ ਨਾਲ ਸੰਬੰਧਿਤ ਆਗੂਆਂ ਨੇ ਕਿਹਾ ਕਿ ਮਨਿੰਦਰ ਕੌਰ ਦੀ ਜਿੱਤ ਲੋਕਾਂ ਦੇ ਭਰੋਸੇ ਅਤੇ ਮਿਹਨਤ ਦਾ ਨਤੀਜਾ ਹੈ | ਸਮਾਗਮ ਦੌਰਾਨ ਭੁਪਿੰਦਰ ਸਿੰਘ ਘੁੰਮਣ, ਗੁਰਜੀਤ ਸਿੰਘ ਮਿੱਠੀ ਗਿੱਲ, ਰਣਜੀਤ ਸਿੰਘ ਸੰਨ੍ਹੀ ਰਾਜਪੂਤ (ਸਾਬਕਾ ਯੂਥ ਕਾਂਗਰਸ ਪ੍ਰਧਾਨ, ਦਸੂਹਾ) ਅਤੇ ਮੰਗਜੀਤ ਸਿੰਘ ਗੰਬੋਵਾਲ ਸਮੇਤ ਹੋਰ ਆਗੂ ਵੀ ਮੌਜੂਦ ਰਹੇ | ਮਨਿੰਦਰ ਕੌਰ ਨੇ ਆਪਣੇ ਸੰਬੋਧਨ ਵਿਚ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਿਲਿਆ ਇਹ ਸਨਮਾਨ ਸਿਰਫ਼ ਵਿਅਕਤੀਗਤ ਨਹੀਂ, ਸਗੋਂ ਪੂਰੇ ਇਲਾਕੇ ਦੀ ਜਿੱਤ ਹੈ | ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਲਈ ਪੂਰੀ ਇਮਾਨਦਾਰੀ ਨਾਲ ਕੰਮ ਕਰਨਗੀਆਂ | ਸਮਾਗਮ ਅਖੀਰ ਵਿਚ ਸਨਮਾਨ ਸਮਾਰੋਹ ਅਤੇ ਮਿਲਣ-ਮੁਲਾਕਾਤ ਨਾਲ ਸੰਪੰਨ ਹੋਇਆ, ਜਿੱਥੇ ਪਾਰਟੀ ਵਰਕਰਾਂ ਨੇ ਇੱਕਜੁੱਟਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਘ ਨੂੰ ਮਨੀਪੁਰ ਲਈ ਕੇਂਦਰੀ ਆਬਜ਼ਰਵਰ ਨਿਯੁਕਤ ਕਰਨ 'ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਐਮ. ਐਸ. ਕੇ. ਸਕੂਲ ਕੋਟਲੀ ਜੰਡ ਨੇ ਜੂਨੀਅਰ ਸਪੋਰਟਸ ਮੀਟ ਕਰਵਾਈ
Ad Position 24