10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੰਤ ਸੋਹਣ ਲਾਲ ਮਹੇ ਦੀ ਯਾਦ 'ਚ ਸਮਾਗਮ ਕੱਲ੍ਹ

Ad Position 21
No active advertisement
ਅਜੀਤ ਡੈਸਕ 21-02-2026
ਗੜ੍ਹਸ਼ੰਕਰ, 20 ਫਰਵਰੀ (ਧਾਲੀਵਾਲ)-ਆਲ ਇੰਡੀਆ ਆਦਿ ਧਰਮ ਭਾਰਤ ਵਲੋਂ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਖੁਰਾਲਗੜ੍ਹ ਸਾਹਿਬ ਸਮੇਤ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਅਸਥਾਨਾਂ ਦੀਆਂ ਖੋਜਾਂ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਪ੍ਰਚਾਰਕ ਸੰਤ ਸੋਹਣ ਲਾਲ ਮਹੇ ਦੀ ਯਾਦ ਵਿਚ ਵਿਸ਼ੇਸ਼ ਸਮਾਗਮ 22 ਫਰਵਰੀ ਦਿਨ ਐਤਵਾਰ ਨੂੰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਤ ਸੋਹਣ ਲਾਲ ਮਹੇ ਨੇ ਆਪਣੀ ਸਾਰੀ ਜ਼ਿੰਦਗੀ ਆਦਿ ਧਰਮੀ ਕੌਮ ਦੇ ਲੇਖੇ ਲਾ ਦਿੱਤੀ | ਉਨ੍ਹਾਂ ਸੰਗਤਾਂ ਨੂੰ ਪਰਿਵਾਰਾਂ ਸਮੇਤ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਹਰਿਆਣਾ ਤੋਂ ਸੰਗਤਾਂ ਦਾ ਜਥਾ ਲੈ ਕੇ ਪਹੁੰਚੇ ਬਰਿੰਦਰ ਕੁਮਾਰ ਅਤੇ ਜਸਵੀਰ ਸਿੰਘ ਪਿੰਡ ਕਟਵਾਲ (ਕਰਨਾਲ) ਤੇ ਸੰਗਤਾਂ ਦਾ ਸੰਤ ਸੁਰਿੰਦਰ ਦਾਸ ਅਤੇ ਮੁੱਖ ਕੈਸ਼ੀਅਰ ਸੰਤ ਕਰਮ ਚੰਦ ਵੱਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਮਨਜੀਤ ਮੁੱਗੋਵਾਲ, ਬਾਬਾ ਸੁਰਿੰਦਰ ਰਾਜਸਥਾਨੀ, ਸੰਤ ਗਿਰਧਾਰੀ ਲਾਲ, ਬਾਬਾ ਦਿਆਲ ਚੰਦ, ਭਾਈ ਸੁਖਚੈਨ ਸਿੰਘ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਸਿੰਘ ਸਾਹਿਬ ਜਥੇਦਾਰ ਰਘਬੀਰ ਸਿੰਘ ਵਲੋਂ ਕੀਤੇ ਖ਼ੁਲਾਸਿਆਂ ਤੋਂ ਬਾਅਦ ਧਾਮੀ ਤੁਰੰਤ ਅਸਤੀਫ਼ਾ ਦੇਣ-ਅਕਾਲੀ ਆਗੂ ਅਗਲੀ ਖ਼ਬਰ ਤਾਪਮਾਨ 'ਚ ਵਾਧਾ ਕਣਕ ਦੀ ਫਸਲ ਲਈ ਚੁਣੌਤੀ, ਮਾਹਿਰਾਂ ਨੇ ਜਾਰੀ ਕੀਤੀਆਂ ਹਦਾਇਤਾਂ
Ad Position 24