08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਿਸਤ ਦੁਆਬ ਨਹਿਰ ਕਿਨਾਰੇ ਟਿੱਪਰ ਤੇ ਟਰੱਕ ਹਾਦਸਾਗ੍ਰਸਤ

Ad Position 21
No active advertisement
ਅਜੀਤ ਡੈਸਕ 06-03-2026
ਕੋਟਫ਼ਤੂਹੀ, 5 ਮਾਰਚ (ਅਵਤਾਰ ਸਿੰਘ ਅਟਵਾਲ)-ਕੋਟਫ਼ਤੂਹੀ ਵਲੋਂ ਬਜਰੀ ਪੱਥਰ ਨਾਲ ਭਰਿਆ ਟਿੱਪਰ ਮੇਹਟੀਆਣਾ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਪਾਂਸਟਾ ਦੇ ਪਿਛਲੇ ਪੁਲ ਦੇ ਕਰੀਬ ਪਹੁੰਚਿਆਂ ਤਾ ਸੜਕ ਵਿਚ ਖੱਡਾ ਹੋਣ ਕਰ ਕੇ ਟਿੱਪਰ ਦਾ ਬੈਲੈਂਸ ਵਿਗੜਨ ਨਾਲ ਨਹਿਰ ਦੀ ਰੇਲਿੰਗ ਨਾਲ ਜਾ ਟਕਰਾਇਆ, ਪਰ ਪੁਲ ਦੇ ਕਰੀਬ ਹੋਣ ਕਰ ਕੇ ਸਪੀਡ ਘੱਟ ਹੋਣ ਨਾਲ ਜਾਨੀ ਮਾਲ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਇਸ ਘਟਨਾ ਵਿਚ ਟਿੱਪਰ ਦੇ ਅਗਲੇ ਟਾਇਰ ਬੁਰੀ ਤਰ੍ਹਾਂ ਨੁਕਸਾਨੇ ਗਏ | ਇਸੇ ਤਰ੍ਹਾਂ ਬਾਅਦ ਦੁਪਹਿਰ ਇਸੇ ਸੜਕ ਉੱਪਰ ਪਿੰਡ ਭੁੰਗਰਨੀ ਕੋਲ ਇਕ ਸੀਮੈਂਟ ਨਾਲ ਭਰਿਆ ਟਰੱਕ ਅਚਾਨਕ ਨਹਿਰ ਦੇ ਦੂਸਰੇ ਪਾਸੇ ਖੇਤਾਂ ਦੇ ਖਤਾਨਾਂ ਵੱਲ ਨੂੰ ਪਲਟ ਗਿਆ, ਪਰ ਚਾਲਕ ਦੇ ਮਾਮੂਲੀ ਸੱਟਾਂ ਲੱਗੀਆਂ, ਪਰ ਜਾਨੀ ਨੁਕਸਾਨ ਤੋ ਬਚਾਅ ਰਿਹਾ |
Ad Position 22
No active advertisement
ਪਿਛਲੀ ਖ਼ਬਰ ਇਰਾਨ 'ਤੇ ਹਮਲੇ ਖਿਲਾਫ਼ ਰੋਸ ਮੁਜ਼ਾਹਰਾ ਅਗਲੀ ਖ਼ਬਰ ਸੜਕ ਹਾਦਸੇ 'ਚ ਜ਼ਖਮੀ ਬਜ਼ੁਰਗ ਦੀ ਮੌਤ
Ad Position 24