08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਇਰਾਨ 'ਤੇ ਹਮਲੇ ਖਿਲਾਫ਼ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 06-03-2026
ਗੜ੍ਹਸ਼ੰਕਰ, 5 ਮਾਰਚ (ਧਾਲੀਵਾਲ)-ਅਮਰੀਕਾ ਤੇ ਇਜ਼ਰਾਇਲ ਧਾੜਵੀਆਂ ਵਲੋਂ ਇਰਾਨ 'ਤੇ ਕੀਤੇ ਗਏ ਜਬਰੀ ਹਮਲੇ ਅਤੇ ਨਿਰਦੋਸ਼ ਲੋਕਾਂ ਦੇ ਕਤਲੇਆਮ ਖਿਲਾਫ਼ ਗੜ੍ਹਸ਼ੰਕਰ ਦੀਆਂ ਜਮਹੂਰੀ, ਅਮਨ ਪਸੰਦ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਗਾਂਧੀ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿਚ ਰੋਹ ਭਰਪੂਰ ਮਾਰਚ ਕੀਤਾ ਗਿਆ | ਇਸ ਮੌਕੇ ਰੋਸ ਰੈਲੀ ਨੂੰ ਮੁਕੇਸ਼ ਕੁਮਾਰ, ਦਰਸ਼ਨ ਸਿੰਘ ਮੱਟੂ, ਕੁਲਭੂਸ਼ਨ ਮਹਿੰਦਵਾਣੀ, ਹਰਮੇਸ਼ ਢੇਸੀ, ਗੁਰਨੇਕ ਸਿੰਘ ਭੱਜਲ, ਕੁਲਵਿੰਦਰ ਚਾਹਲ, ਦਵਿੰਦਰ ਰਾਣਾ, ਰਾਮਜੀ ਦਾਸ ਚੌਹਾਨ, ਸੁਭਾਸ਼ ਮੱਟੂ, ਜੋਗਿੰਦਰ ਕੁੱਲੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕੀ ਇਸਰਾਇਲ ਧਾੜਵੀਆਂ ਵਲੋਂ ਇਰਾਨ 'ਤੇ ਹਮਲੇ ਕਰਕੇ ਉੱਥੇ ਦੇ ਰਾਸ਼ਟਰਪਤੀ ਨੂੰ ਪਰਿਵਾਰ ਸਮੇਤ ਕਰਲ ਕਰਨ ਅਤੇ ਇਰਾਨ ਦੇ ਨਿਰਦੋਸ਼ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਦੀ ਸਖ਼ਤ ਨਿਖੇਧੀ ਕਰਦਿਆਂ ਜੰਗ ਨੂੰ ਰੋਕਣ ਦੀ ਮੰਗ ਕੀਤੀ ਗਈ | ਰੋਸ ਮਾਰਚ ਵਿਚ ਹੰਸ ਰਾਜ, ਕੁਲਵਿੰਦਰ ਸੰਘ, ਕੁਲਵੰਤ ਗੋਲੇਵਾਲ, ਸੋਮਨਾਥ ਸੜੋਆ, ਪ੍ਰਦੀਪ ਕੁਮਾਰ, ਸਤਨਾਮ ਸਿੰਘ ਬੰਗੜ, ਨਰੇਸ਼ ਕੁਮਾਰ, ਸਤਪਾਲ ਕਲੇਰ, ਗੁਰਨਾਮ ਸਿੰਘ, ਸ਼ਿੰਗਾਰਾ ਸਿੰਘ ਭੱਜਲ, ਜਰਨੈਲ ਸਿੰਘ, ਜਗਦੀਪ ਕੁਮਾਰ, ਬਲਵੰਤ ਰਾਮ, ਰਵਿੰਦਰ ਨੀਟਾ, ਪਿੰਕੀ ਰਾਣੀ, ਰਤਨ ਸਿੰਘ, ਪਰਮਜੀਤ ਚੌਹੜਾ, ਅਵਤਾਰ ਸਿੰਘ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਮੀਨ ਦੀ ਨਿਲਾਮੀ ਕਰਨ ਪਹੁੰਚੇ ਬੈਂਕ ਤੇ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਸਾਨ ਜਥੇਬੰਦੀ ਦੇ ਵਿਰੋਧ ਕਾਰਨ ਮੁੜਨਾ ਪਿਆ ਵਾਪ... ਅਗਲੀ ਖ਼ਬਰ ਬਿਸਤ ਦੁਆਬ ਨਹਿਰ ਕਿਨਾਰੇ ਟਿੱਪਰ ਤੇ ਟਰੱਕ ਹਾਦਸਾਗ੍ਰਸਤ
Ad Position 24