20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸਵ: ਨਿਰੰਜਣ ਸਿੰਘ ਦੇ ਪਰਿਵਾਰ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਟ

Ad Position 21
No active advertisement
ਅਜੀਤ ਡੈਸਕ 05-04-2026
ਬੀਣੇਵਾਲ, 4 ਅਪ੍ਰੈਲ (ਬੈਜ ਚੌਧਰੀ)-ਸਰਕਾਰੀ ਹਾਈ ਸਕੂਲ ਖੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਵਰਗੀ ਨਿਰੰਜਣ ਸਿੰਘ ਖੁਰਾਲਗੜ੍ਹ ਸਾਹਿਬ ਦੇ ਪਰਿਵਾਰ ਵਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ | ਸਕੂਲ ਦੇ ਮੁੱਖ ਅਧਿਆਪਕ ਕਰਨੈਲ ਸਿੰਘ ਮਾਨ ਨੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ ਅਤੇ ਨਿਰੰਜਣ ਸਿੰਘ ਵਲੋਂ ਸਕੂਲ 'ਚ ਲਗਾਏ ਬੂਟਿਆਂ ਅਤੇ ਉਨ੍ਹਾਂ ਦੀ ਮੌਤ ਉਪਰੰਤ ਪਰਿਵਾਰ ਵਲੋਂ ਸਕੂਲ ਲਈ ਹਰ ਸਾਲ ਪਾਏ ਜਾਂਦੇ ਯੋਗਦਾਨ ਲਈ ਧੰਨਵਾਦ ਕੀਤਾ | ਇਸ ਮੌਕੇ ਜਸਵਿੰਦਰ ਕੌਰ ਪਤਨੀ ਨਿਰੰਜਣ ਸਿੰਘ, ਦਰਸ਼ਨ ਕੌਰ ਚੇਅਰਮੈਨ ਸਕੂਲ ਕਮੇਟੀ, ਪਿ੍ੰ: ਰਾਜ ਕੁਮਾਰ, ਅਮਰੀਕ ਸਿੰਘ, ਸੀਮਾ ਰਾਣਾ, ਨਵਨੀਤ ਸਿੰਘ, ਇਕਬਾਲ ਸਿੰਘ, ਮਨਪ੍ਰੀਤ ਕੌਰ, ਰਮਨ ਬਰਗਾੜੀ ਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਨੇ ਪੋਸਟਰ ਮੇਕਿੰਗ 'ਚ ਦੂਜਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਲਈ ਸਾਰੀਆਂ ਤਿਆਰੀਆਂ ਮੁਕੰਮਲ-ਮੁੱਖ ਚੋਣ ਅਧਿਕਾਰੀ <br/>
Ad Position 24