20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਲਈ ਸਾਰੀਆਂ ਤਿਆਰੀਆਂ ਮੁਕੰਮਲ-ਮੁੱਖ ਚੋਣ ਅਧਿਕਾਰੀ <br/>

Ad Position 21
No active advertisement
ਅਜੀਤ ਡੈਸਕ 05-04-2026
ਚੰਡੀਗੜ੍ਹ, 4 ਅਪ੍ਰੈਲ (ਅਜੀਤ ਬਿਊਰੋ)-ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅਨਿੰਦਿਤਾ ਮਿੱਤਰਾ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐਸ. ਆਈ. ਆਰ.) ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ | ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਇਕ ਵਿਆਪਕ ਪ੍ਰੀ-ਐਸ.ਆਈ.ਆਰ. ਮੈਪਿੰਗ ਮੁਹਿੰਮ ਚਲਾਈ ਗਈ ਹੈ | ਪੰਜਾਬ ਵਿਚ 74.27 ਫੀਸਦੀ ਵੋਟਰਾਂ ਦੀ ਵਿਸ਼ੇਸ਼ ਤੀਬਰ ਸੋਧ ਰਿਕਾਰਡਾਂ ਨਾਲ ਮੈਪਿੰਗ ਕੀਤੀ ਗਈ ਹੈ | ਕੁੱਲ 2,14,57,521 ਵੋਟਰਾਂ ਵਿਚੋਂ ਸੂਬੇ ਭਰ ਵਿਚ 1,59,36,941 ਵੋਟਰਾਂ ਦੀ ਮੈਪਿੰਗ ਪੂਰੀ ਹੋ ਗਈ ਹੈ | ਪ੍ਰੀ-ਐਸ.ਆਈ.ਆਰ. ਅਭਿਆਸ ਨੂੰ ਸਮੇਂ ਸਿਰ ਅਤੇ ਸੁਚਾਰੂ ਢੰਗ ਨਾਲ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ, ਹੈੱਡਕੁਆਰਟਰ ਪੱਧਰ 'ਤੇ ਚੋਣ ਰਜਿਸਟਰੇਸ਼ਨ ਅਧਿਕਾਰੀਆਂ (ਈ. ਆਰ. ਓ.) ਦੁਆਰਾ ਪ੍ਰਗਤੀ ਦੀ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ | ਜ਼ਿਲ੍ਹਾ-ਵਾਰ ਵੇਰਵਾ ਦਿੰਦੇ ਹੋਏ ਮਿੱਤਰਾ ਨੇ ਕਿਹਾ ਕਿ ਤਰਨ ਤਾਰਨ (88.64 ਫੀਸਦੀ), ਮੋਗਾ (86.91 ਫੀਸਦੀ), ਸ੍ਰੀ ਮੁਕਤਸਰ ਸਾਹਿਬ (85.47 ਫੀਸਦੀ) ਅਤੇ ਮਾਨਸਾ (84.20 ਫੀਸਦੀ), ਲੁਧਿਆਣਾ (64.14 ਫੀਸਦੀ), ਅੰਮਿ੍ਤਸਰ (75.60 ਫੀਸਦੀ), ਜਲੰਧਰ (68.05 ਫੀਸਦੀ) ਅਤੇ ਪਟਿਆਲਾ (69.33 ਫੀਸਦੀ) ਸਮੇਤ ਹੋਰ ਪ੍ਰਮੁੱਖ ਜ਼ਿਲਿ੍ਹਆਂ ਨੇ ਵੀ ਮਹੱਤਵਪੂਰਨ ਪ੍ਰਗਤੀ ਦਰਜ ਕੀਤੀ | ਉਨ੍ਹਾਂ ਨੇ ਦੱਸਿਆ ਕਿ ਐਸ.ਆਈ.ਆਰ. ਅਭਿਆਸ ਦੌਰਾਨ ਬੂਥ ਲੈਵਲ ਅਫਸਰ ਸੂਬੇ ਭਰ ਵਿਚ ਘਰ-ਘਰ ਜਾ ਕੇ ਗਣਨਾ ਕਰਨਗੇ | ਚੋਣ ਪ੍ਰਕਿਰਿਆ ਵਿਚ ਹਿੱਸੇਦਾਰਾਂ ਦੀ ਵਿਆਪਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿਚ 8,000 ਤੋਂ ਵੱਧ ਬੀ.ਐਲ.ਏ. ਨਿਯੁਕਤ ਕੀਤੇ ਗਏ ਹਨ | ਵੋਟਰਾਂ ਦੀ ਸਹੂਲਤ ਲਈ ਰਾਜ/ਜ਼ਿਲ੍ਹਾ ਸੰਪਰਕ ਕੇਂਦਰ 'ਤੇ ਇਕ ਟੋਲ-ਫਰੀ ਨੰਬਰ 1950 ਸਥਾਪਤ ਕੀਤਾ ਗਿਆ ਹੈ | ਜੋ ਕਿ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕਿਰਿਆਸ਼ੀਲ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਸਵ: ਨਿਰੰਜਣ ਸਿੰਘ ਦੇ ਪਰਿਵਾਰ ਵਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਭੇਟ ਅਗਲੀ ਖ਼ਬਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਛੱਡਿਆ ਅਕਾਲੀ ਦਲ (ਪੁਨਰ ਸੁਰਜੀਤ) <br/>
Ad Position 24