ਹੁਸ਼ਿਆਰਪੁਰ, 4 ਅਪ੍ਰੈਲ (ਹਰਪ੍ਰੀਤ ਕੌਰ)-ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੀ ਮੀਟਿੰਗ ਕਾਰਜਕਾਰੀ ਸੂਬਾ ਪ੍ਰਧਾਨ ਜਾਵੇਦ ਖਾਨ ਦੀ ਅਗਵਾਈ ਹੇਠ ਹੋਈ, ਜਿਸ ਵਿਚ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ, ਯੁਵਾ ਪ੍ਰਭਾਰੀ ਬੰਟੀ ਜੋਗੀ ਅਤੇ ਸੂਬਾ ਪ੍ਰਭਾਰੀ ਰਾਜਨ ਰਾਣਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕਮਲੇਸ਼ ਭਾਰਦਵਾਜ ਵਲੋਂ ਜਸਵੀਰ ਸਿੰਘ ਨੂੰ ਪਾਰਟੀ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜਸਵੀਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜਬੂਤੀ ਲਈ ਸਰਗਰਮੀ ਨਾਲ ਕੰਮ ਕਰਨਗੇ | ਜਾਵੇਦ ਖਾਨ ਅਤੇ ਬੰਟੀ ਜੋਗੀ ਨੇ ਕਿਹਾ ਕਿ ਪਾਰਟੀ ਦੀ ਮਜਬੂਤੀ ਲਈ ਜਲਦੀ ਹੀ ਹੋਰ ਨਿਯੁਕਤੀਆਂ ਵੀ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਜਲਦੀ ਹੀ ਸ਼ਹਿਰ ਵਿਚ ਇਕ ਭਗਵਾ ਰੈਲੀ ਕੱਢੀ ਜਾਵੇਗੀ | ਮੀਟਿੰਗ ਵਿਚ ਵਿਨੋਦ ਵਰਮਾ, ਦੀਪਕ ਸ਼ਰਮਾ, ਰਾਜ ਕੁਮਾਰ, ਰਾਜੂ ਬਿੰਦਰ, ਰਾਜਿੰਦਰ ਸਿੰਘ, ਅਜੇਪਾਲ ਆਦਿ ਮੌਜੂਦ ਸਨ |