21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸੁਸ਼ੀਲ ਪਿੰਕੀ ਨੇ ਪਿੰਡ ਨਿਕੂਚੱਕ ਦੇ ਜਾਗਰਨ 'ਚ ਲਗਵਾਈ ਹਾਜ਼ਰੀ

Ad Position 21
No active advertisement
ਅਜੀਤ ਡੈਸਕ 05-04-2026
ਤਲਵਾੜਾ, 4 ਅਪ੍ਰੈਲ (ਮਹਿਤਾ)-ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਸਾਬਕਾ ਮੈਂਬਰ ਭਾਜਪਾ ਕਾਰਜਕਾਰਨੀ ਨੇ ਦਾਤਾਰਪੁਰ ਦੇ ਗੁਆਂਢੀ ਪਿੰਡ ਨਿਕੂਚੱਕ ਵਿਖੇ ਚੌਥੇ ਮਹਾਂਮਾਈ ਦੇ ਜਾਗਰਨ 'ਚ ਹਾਜ਼ਰੀ ਲਗਵਾਈ | ਉਨ੍ਹਾਂ ਮਾਤਾ ਦੀ ਤਸਵੀਰ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ | ਪ੍ਰਸਿੱਧ ਜਾਗਰਨ ਪਾਰਟੀ ਜਗਮੋਹਨ ਲਾਲ ਸ਼ਾਸਤਰੀ ਐਂਡ ਪਾਰਟੀ ਨੇ ਪੂਰੀ ਰਾਤ ਮਹਾਂਮਾਈ ਦਾ ਗੁਣਗਾਨ ਕੀਤਾ | ਸੁਸ਼ੀਲ ਪਿੰਕੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹੋ ਜਿਹੇ ਧਾਰਮਿਕ ਸਮਾਗਮਾਂ 'ਚ ਆ ਕੇ ਮੰਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ | ਪਿੰਕੀ ਨੇ ਪ੍ਰਬੰਧਕੀ ਕਮੇਟੀ ਨੂੰ 5100 ਰੁਪਏ ਸਹਿਯੋਗ ਵਜੋਂ ਦਿੱਤੇ | ਇਸ ਮੌਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਡਾ. ਧਰੁੱਵ ਸਿੰਘ, ਰਣਜੀਤ ਸਿੰਘ, ਸਾਬਕਾ ਸਰਪੰਚ ਮਹਿੰਦਰ ਸਿੰਘ, ਨਾਗਰ ਸਿੰਘ ਸਾਮੀ, ਸੁਖਚੈਨ ਬਬਲੂ, ਭੋਲੂ ਡਡਵਾਲ, ਲਾਡੀ ਸੈਣੀ, ਬੰਸੀ, ਗੋਲਡੀ, ਸੈਲੀ ਡਡਵਾਲ, ਚਾਨਣ, ਗੋਲਾ ਸੈਣੀ, ਰੋਹਿਤ ਸੈਣੀ, ਹਜਾਰਾ ਸਿੰਘ, ਮੋਂਟੀ ਆਦਿ ਤੋਂ ਇਲਾਵਾ ਪਿੰਡ ਦੀ ਸਮੂਹ ਸੰਗਤ ਹਾਜ਼ਰ ਸੀ | ਆਿਖ਼ਰ ਵਿਚ ਪ੍ਰਬੰਧਕਾਂ ਵਲੋਂ ਭਾਜਪਾ ਨੇਤਾ ਸ੍ਰੀ ਸੁਸ਼ੀਲ ਪਿੰਕੀ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡੀ. ਐੱਮ. ਸਕੂਲ ਦਾ ਪੰਜਵੀ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਪਿ੍ੰਸੀਪਲ ਕ੍ਰਿਪਾਲ ਸਿੰਘ ਨੇ ਅਹੁਦਾ ਸੰਭਾਲਿਆ
Ad Position 24