ਗੜ੍ਹਸ਼ੰਕਰ, 4 ਅਪ੍ਰੈਲ (ਧਾਲੀਵਾਲ)-ਗੁਰਸੇਵਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਪਨਾਮ ਵਿਖੇ ਅਧਿਕਾਰਤ ਤੌਰ 'ਤੇ ਪਿ੍ੰਸੀਪਲ ਦਾ ਅਹੁਦਾ ਸੰਭਾਲਿਆ ਲਿਆ | ਉਹ ਪਿਛਲੇ ਲੰਮੇਂ ਅਰਸੇ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਕਈ ਅਦਾਰਿਆਂ 'ਚ ਪਿ੍ੰਸੀਪਲ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ | ਸਕੂਲ ਦੇ ਡਾਇਰੈਕਟਰ ਦਵਿੰਦਰ ਕੌਰ ਰਾਏ, ਪ੍ਰਬੰਧਕ ਕਮੇਟੀ ਅਤੇ ਸਟਾਫ਼ ਵਲੋਂ ਪਿ੍ੰਸੀਪਲ ਕ੍ਰਿਪਾਲ ਸਿੰਘ ਦਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਕ੍ਰਿਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਿਹਨਤ ਕਰਨ, ਅਨੁਸ਼ਾਸਿਤ ਰਹਿਣ ਅਤੇ ਪੜ੍ਹਆਈ ਦੇ ਨਾਲ ਨਾਲ ਸਹਿ ਪਾਠਕ੍ਰਮ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਸਮੂਹ ਸਟਾਫ਼ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਤੇ ਅਦਾਰੇ ਲਈ ਵੱਡੀ ਉਪਲਬੱਧੀਆਂ ਹਾਸਿਲ ਕਰਨ ਦਾ ਭਰੋਸਾ ਦਿੱਤਾ |