ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦਿਆਂ ਕਿ ਜ਼ਿਲ੍ਹੇ 'ਚ ਕਣਕ ਦੀ ਕਟਾਈ ਦਾ ਕੰਮ ਕਾਫੀ ਹੱਦ ਤੱਕ ਪੂਰਾ ਹੋ ਚੁੱਕਾ ਹੈ | ਕਣਕ ਦੇ ਨਾੜ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਜ਼ਿਲ੍ਹੇ ਵਿਚ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਹੈ | ਸਰਕਾਰ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸਾਲ 2026 ਦੌਰਾਨ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਕਰਨ ਦਾ ਟੀਚਾ ਦਿੱਤਾ ਗਿਆ ਹੈ | ਕਿਸਾਨਾਂ ਨੂੰ ਕਣਕ ਦੇ ਨਾੜ ਦਾ ਪ੍ਰਬੰਧਨ ਕਰਨ ਸਬੰਧੀ ਜਾਣਕਾਰੀ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਮਸ਼ੀਨਰੀ ਮੁਹੱਈਆ ਕਰਵਾਉਣ ਹਿੱਤ ਜ਼ਿਲ੍ਹੇ ਵਿਚ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ 'ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਕਿਸਾਨ ਇਨ੍ਹਾਂ ਕੰਟਰੋਲ ਰੂਮਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਫ਼ੋਨ ਕਰਕੇ ਬਲਾਕ 'ਚ ਮੌਜੂਦ ਫ਼ਸਲਾਂ ਦੇ ਰਹਿੰਦ-ਖੂੰਹਦ ਦੇ ਪ੍ਰਬੰਧਨ ਸਬੰਧੀ ਉਪਲੱਬਧ ਮਸ਼ੀਨਰੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਥਾਪਿਤ ਕੀਤੇ ਕੰਟਰੋਲ ਰੂਮ ਲਈ ਕਿਸਾਨ ਜ਼ਿਲ੍ਹਾ ਪੱਧਰ 'ਤੇ ਖੇਤੀਬਾੜੀ ਇੰਜੀਨੀਅਰ ਹੁਸ਼ਿਆਰਪੁਰ ਵਰੁਣ ਚੌਧਰੀ ਤੇ ਬਲਾਕ ਪੱਧਰ 'ਤੇ ਬਲਾਕ ਹੁਸ਼ਿਆਰਪੁਰ-1 ਲਈ ਖੇਤੀਬਾੜੀ ਵਿਸਥਾਰ ਅਫ਼ਸਰ ਅਮਨਦੀਪ, ਖੇਤੀਬਾੜੀ ਵਿਸਥਾਰ ਅਫ਼ਸਰ ਨਰਿਪਜੀਤ, ਬਲਾਕ ਹੁਸ਼ਿਆਰਪੁਰ-2 ਏ.ਡੀ.ਓ. ਧਰਮਵੀਰ ਸ਼ਾਰਦ, ਏ.ਈ.ਓ. ਪਰਮਿੰਦਰ ਸਿੰਘ, ਬਲਾਕ ਭੂੰਗਾ ਖੇਤੀਬਾੜੀ ਅਫ਼ਸਰ ਸੰਦੀਪ ਸਿੰਘ, ਏ.ਡੀ.ਓ. ਮਿਸ ਮਨਪ੍ਰੀਤ, ਬਲਾਕ ਦਸੂਹਾ ਖੇਤੀਬਾੜੀ ਅਫ਼ਸਰ ਅਵਤਾਰ ਸਿੰਘ ਨਰ, ਏ.ਡੀ.ਓ ਮਿਸ ਕਾਜਲ ਰਾਣੀ, ਬਲਾਕ ਟਾਂਡਾ ਏ.ਡੀ.ਓ. ਲਵਜੀਤ ਸਿੰਘ, ਏ.ਡੀ.ਓ. ਮਿਸ ਨਵਜੋਤ ਭਾਟੀਆ, ਬਲਾਕ ਮੁਕੇਰੀਆਂ ਏ.ਡੀ.ਓ. ਕੰਵਲਦੀਪ ਸਿੰਘ, ਜੇ.ਟੀ. ਲਛਮਣ ਸਿੰਘ, ਬਲਾਕ ਹਾਜੀਪੁਰ ਏ.ਡੀ.ਓ. ਗਗਨਦੀਪ ਕੌਰ, ਏ.ਡੀ.ਓ. ਸ਼ਵਿੰਦਰ ਸਿੰਘ, ਬਲਾਕ ਤਲਵਾੜਾ ਖੇਤੀਬਾੜੀ ਅਫ਼ਸਰ ਅਜਰ ਸਿੰਘ ਕੰਵਰ, ਏ.ਡੀ.ਓ. ਮਿਸ ਉਪਾਸਨਾ ਮਿਨਹਾਸ, ਬਲਾਕ ਮਾਹਿਲਪੁਰ ਖੇਤੀਬਾੜੀ ਅਫ਼ਸਰ ਗੁਰਿੰਦਰ ਸਿੰਘ, ਏ.ਡੀ.ਓ. ਹਰਪ੍ਰੀਤ ਸਿੰਘ ਅਤੇ ਬਲਾਕ ਗੜ੍ਹਸ਼ੰਕਰ ਖੇਤੀਬਾੜੀ ਅਫ਼ਸਰ ਸੁਖਜਿੰਦਰ ਪਾਲ ਅਤੇ ਖੇਤੀਬਾੜੀ ਵਿਕਾਸ ਅਫ਼ਸਰ ਮਨਪ੍ਰੀਤ ਸਿੰਘ ਨਾਲ ਸੰਪਰਕ ਕਰਕੇ ਪਰਾਲੀ ਸੰਭਾਲਣ ਵਾਲੀ ਮਸ਼ੀਨਰੀ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕਣਕ ਦੇ ਨਾੜ ਨੂੰ ਅੱਗ ਲੱਗਣ ਤੋਂ ਰੋਕਣ ਲਈ 125 ਕਲਸਟਰ ਅਫ਼ਸਰ ਅਤੇ 277 ਨੋਡਲ ਅਫ਼ਸਰ ਨਿਯੁਕਤ ਕੀਤਾ ਜਾ ਚੁੱਕੇ ਹਨ |