21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਡਾ. ਥਿੰਦ ਵਲੋਂ ਗਰਮੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

Ad Position 21
No active advertisement
ਅਜੀਤ ਡੈਸਕ 25-04-2026
ਮਾਹਿਲਪੁਰ, 24 ਅਪ੍ਰੈਲ (ਰਜਿੰਦਰ ਸਿੰਘ)-ਸਿਵਲ ਹਸਪਤਾਲ ਮਾਹਿਲਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵੰਤ ਸਿੰਘ ਥਿੰਦ ਸਿੰਘ ਵਲੋਂ ਗਰਮੀ ਦੀ ਲਹਿਰ ਚੱਲਦਿਆਂ ਉਸ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ | ਇਸ ਮੌਕੇ ਡਾ.ਜਸਵੰਤ ਸਿੰਘ ਥਿੰਦ ਨੇ ਦੱਸਿਆ ਕਿ ਗਰਮੀ ਦਾ ਮੌਸਮ ਸ਼ੁਰੂ ਹੋਣ ਨਾਲ ਤਾਪਮਾਨ ਵਿਚ ਲਗਾਤਾਰ ਹੋ ਰਹੇ ਵਾਧੇ ਦੌਰਾਨ ਸਿਹਤ ਵਿਭਾਗ ਵਲੋਂ ਸਮੂਹ ਜਨਤਾ ਦੇ ਸਿਹਤਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਐਡਵਾਈਜ਼ਰੀ ਜਾਰੀ ਕਰਦੇ ਹੋਏ ਕਿਹਾ ਦੁਪਹਿਰ 12 ਵਜੇ ਤੋਂ 4 ਵਜੇ ਤੱਕ ਬਿਨਾਂ ਲੋੜ ਘਰ ਤੋਂ ਬਾਹਰ ਨਾ ਨਿਕਲੋ | ਵੱਧ ਤੋਂ ਵੱਧ ਪਾਣੀ ਪੀਓ ਅਤੇ ਆਪਣੇ ਆਪ ਨੂੰ ਹਾਈਡਰੇਟ ਰੱਖੋ | ਹਲਕੇ ਰੰਗ ਦੇ. ਢਿੱਲੇ ਕੱਪੜੇ ਪਹਿਨੋ ਅਤੇ ਸਿਰ ਨੂੰ ਕਵਰ ਕਰਕੇ ਰੱਖੋ | ਧੁੱਪ ਵਿਚ ਕੰਮ ਕਰਦੇ ਸਮੇਂ ਵਾਰ-ਵਾਰ ਛਾਂ ਵਿਚ ਆਰਾਮ ਕਰੋ | ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਦਾ ਖ਼ਾਸ ਧਿਆਨ ਰੱਖੋ | ਉਨ੍ਹਾਂ ਕਿਹਾ ਕਿ ਲੂਹ ਦੇ ਲੱਛਣ ਚੱਕਰ ਆਉਣਾ, ਸਿਰ ਦਰਦ, ਉਲਟੀਆਂ ਜਾਂ ਬੁਖ਼ਾਰ ਆਦਿ ਹੁਣ 'ਤੇ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਮੁਕੰਮਲ ਹੜਤਾਲ: ਜ਼ਿਲ੍ਹਾ ਕਚਹਿਰੀਆਂ 'ਚ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਤਹਿਤ ਜ਼ਿਲ੍ਹੇ 'ਚ ਡੇਂਗੂ ਵਿਰੋਧੀ ਸਰਗਰਮੀਆਂ ਤੇਜ਼
Ad Position 24