21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਖ਼ਾਲਸਾ ਕਾਲਜ ਦੀ ਨਵੀਂ ਫੁੱਟਬਾਲ ਗਰਾਉਂਡ ਸੋਮਵਾਰ ਤੋਂ ਆਮ ਵਾਂਗ ਖੁੱਲ੍ਹੀ ਰਹੇਗੀ

Ad Position 21
No active advertisement
ਅਜੀਤ ਡੈਸਕ 25-04-2026
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ)-ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ 'ਚ ਬਣੇ ਆਲੀਸ਼ਾਨ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ 'ਚ ਦੀ ਫੁੱਟਬਾਲ ਗਰਾਉਂਡ ਨੂੰ ਨਵੇਂ ਸਿਰੇ ਤੋਂ ਤਿਆਰ ਕਰਕੇ ਸੋਮਵਾਰ ਤੋਂ ਆਮ ਵਾਂਗ ਖੋਲਿ੍ਹਆ ਜਾ ਰਿਹਾ ਹੈ | ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੇ ਕਾਰਜਕਾਰੀ ਪ੍ਰਧਾਨ ਡਾ. ਹਰਵਿੰਦਰ ਸਿੰਘ ਬਾਠ ਅਤੇ ਸਕੱਤਰ ਅਮਨਦੀਪ ਸਿੰਘ ਬੈਂਸ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਖੇਡਾਂ ਲਈ ਵਰਤੀ ਜਾ ਰਹੀ ਗਰਾਉਂਡ ਦਾ ਨਵੇਂ ਸਿਰੇ ਤੋਂ ਸੁਧਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਗਰਾਉਂਡ 'ਚ ਮਿੱਟੀ ਪਾ ਕੇ ਰੀਫਿਲਿੰਗ ਅਤੇ ਲੈਵਲਿੰਗ ਕਰਨ ਉਪਰੰਤ ਤਿਆਰ ਕੀਤਾ ਗਿਆ ਹੈ ਜਿਸ ਵਿਚ ਘਾਹ ਵੀ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਗਰਾਉਂਡ ਨੂੰ ਤਿਆਰ ਕਰਨ ਸਮੇਂ ਗਰਾਉਂਡ ਨੂੰ ਪਿਛਲੇ ਸਮੇਂ ਤੋਂ ਬੰਦ ਕਰਨਾ ਪਿਆ ਸੀ, ਪਰ ਹੁਣ ਗਰਾਉਂਡ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਹੈ ਜੋ 27 ਅਪ੍ਰੈਲ ਦਿਨ ਸੋਮਵਾਰ ਤੋਂ ਸੈਰ, ਯੋਗਾ ਅਤੇ ਕਸਰਤ ਕਰਨ ਵਾਲਿਆਂ ਲਈ ਆਮ ਵਾਂਗ ਖੁੱਲ੍ਹੀ ਰਹੇਗੀ | ਕਾਲਜ ਪਿ੍ੰਸੀਪਲ ਡਾ. ਅਮਨਦੀਪ ਹੀਰਾ ਨੇ ਮੁੜ ਤੋਂ ਨਵੀਂ ਨਕੋਰ ਗਰਾਉਂਡ ਤਿਆਰ ਕਰਨ ਲਈ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਫੁੱਟਬਾਲ ਖਿਡਾਰੀ ਪੈਦਾ ਕਰਨ ਦੇ ਨਾਲ ਨਾਲ ਕਾਲਜ ਦੀ ਇਹ ਗਰਾਉਂਡ ਸ਼ਹਿਰ ਅਤੇ ਇਲਾਕਾ ਵਾਸੀਆਂ ਨੂੰ ਤੰਦਰੁਸਤ ਜੀਵਨ ਪ੍ਰਦਾਨ ਕਰਨ ਲਈ ਕਾਰਗਰ ਸਾਬਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਗਰਾਉਂਡ ਦੀ ਸਾਂਭ ਸੰਭਾਲ ਦਾ ਸਮੁੱਚਾ ਕਾਰਜ ਟੂਰਨਾਮੈਂਟ ਕਮੇਟੀ ਵਲੋਂ ਸਾਲ ਭਰ ਕੀਤਾ ਜਾਂਦਾ ਹੈ | ਉਨ੍ਹਾਂ ਸ਼ਹਿਰ ਅਤੇ ਇਲਾਕ ਵਾਸੀਆਂ ਨੂੰ ਕਾਲਜ ਦੇ ਖੇਡ ਮੈਦਾਨ ਦਾ ਵੱਧ ਤੋਂ ਵੱਧ ਲਾਭ ਉਠਾਉਣ ਦਾ ਸੱਦਾ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮਹਿਤਾਬਪੁਰ ਵਿਖੇ ਕਿਸਾਨ ਦੇ ਖੇਤ 'ਚ ਚੋਰੀ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਮੁਕੰਮਲ ਹੜਤਾਲ: ਜ਼ਿਲ੍ਹਾ ਕਚਹਿਰੀਆਂ 'ਚ ਕੀਤਾ ਰੋਸ ਪ੍ਰਦਰਸ਼ਨ
Ad Position 24