ਗੜ੍ਹਸ਼ੰਕਰ, 27 ਅਪ੍ਰੈਲ (ਧਾਲੀਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਗੜ੍ਹਸ਼ੰਕਰ ਬਲਾਕ-1 ਅਤੇ 2 ਦਾ ਵਫ਼ਦ ਵਲੋਂ ਬਲਾਕ ਪ੍ਰਧਾਨ ਅਸ਼ਵਨੀ ਰਾਣਾ, ਪਵਨ ਕੁਮਾਰ, ਸਤਪਾਲ ਮਿਨਹਾਸ ਪ੍ਰਧਾਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਗੜ੍ਹਸ਼ੰਕਰ, ਜ਼ਿਲ੍ਹਾ ਆਗੂ ਨਰੇਸ਼ ਕੁਮਾਰ, ਸਾਬਕਾ ਬਲਾਕ ਪ੍ਰਧਾਨ ਬਲਵੰਤ ਸਿੰਘ ਦੀ ਅਗਵਾਈ ਹੇਠ ਜਨਗਣਨਾ ਡਿਊਟੀਆਂ ਦੌਰਾਨ ਅਧਿਆਪਕਾਂ ਦੀ ਮੁਸ਼ਕਲਾਂ ਸੰਬੰਧੀ ਸੰਜੀਵ ਕੁਮਾਰ ਗੌੜ ਐੱਸ. ਡੀ. ਐੱਮ. ਗੜ੍ਹਸ਼ੰਕਰ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ | ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਡਿਊਟੀਆਂ ਰਿਹਾਇਸ਼ੀ ਖੇਤਰ ਜਾਂ ਮੌਜੂਦਾ ਸਟੇਸ਼ਨ ਵਿਚ ਹੀ ਲਗਾਈਆਂ ਜਾਣ | ਆਗੂਆਂ ਨੇ ਮੰਗ ਕੀਤੀ ਕਿ ਲਗਪਗ 90 ਫ਼ੀਸਦੀ ਅਧਿਆਪਕਾਂ ਦੀਆਂ ਹੀ ਡਿਊਟੀਆਂ ਲਗਾਈਆਂ ਗਈਆਂ ਹਨ, ਜੋ ਕਿ ਤਰਕਸੰਗਤ ਨਹੀਂ ਹੈ | ਬਾਕੀ ਵਿਭਾਗਾਂ ਦੀਆਂ ਡਿਊਟੀਆਂ ਵੀ ਤਰਕਸੰਗਤ ਤਰੀਕੇ ਨਾਲ ਲਗਾਈਆਂ ਜਾਣ | ਇਸ ਤੋਂ ਇਲਾਵਾ ਆਗੂਆਂ ਵਲੋਂ ਅਧਿਆਪਕਾਂ ਦੀਆਂ ਜਨਗਣਨਾ ਅਤੇ ਸਮਾਜਿਕ ਸਰਵੇ ਵਿਚ ਡਬਲ ਡਿਊਟੀ ਕੱਟਣ, ਗਿਣਤੀਕਾਰ ਅਧਿਆਪਕਾਂ ਨੂੰ ਪ੍ਰਸ਼ਾਸਨਿਕ ਸੁਰੱਖਿਆ ਦੇਣ ਅਤੇ ਹਰੇਕ ਗਿਣਤੀਕਾਰ ਮੁਲਾਜ਼ਮ ਦੇ 2 ਕਰੋੜ ਦੇ ਜੀਵਨ ਬੀਮੇ ਦੀ ਵੀ ਮੰਗ ਕੀਤੀ ਗਈ | ਆਗੂਆਂ ਵਲੋਂ ਅੰਗਹੀਣ, ਗਰਭਵਤੀ, ਗੰਭੀਰ ਬਿਮਾਰੀ ਤੋਂ ਪੀੜਤ ਮੁਲਾਜ਼ਮਾਂ ਅਤੇ ਪਤੀ-ਪਤਨੀ ਵਿਚੋਂ ਇਕ ਨੂੰ ਡਿਊਟੀ ਤੋਂ ਛੋਟ ਦੇਣ ਦੀ ਵੀ ਮੰਗ ਕੀਤੀ | ਇਸ ਮੌਕੇ ਐੱਸ.ਡੀ.ਐੱਮ. ਸੰਜੀਵ ਕੁਮਾਰ ਗੌੜ ਵਲੋਂ ਜਾਇਜ਼ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ | ਮੰਗ ਪੱਤਰ ਦੇਣ ਸਮੇਂ ਨਰੇਸ਼ ਧੀਮਾਨ, ਅਨੁਰਾਧਾ ਜੋਸ਼ੀ, ਰਾਜ ਕੁਮਾਰ, ਮੈਡਮ ਤਰਸੇਮ ਕੌਰ, ਮਨੋਜ ਕੁਮਾਰ, ਦਿਲਦਾਰ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ ਤੇ ਰਜਿੰਦਰ ਸਿੰਘ ਹਾਜ਼ਰ ਹੋਏ |