ਬੁੱਲ੍ਹੋਵਾਲ, 27 ਅਪ੍ਰੈਲ (ਲੁਗਾਣਾ)-ਸੈਣੀ ਬਾਰ ਵਿੱਦਿਅਕ ਪ੍ਰਬੰਧਕ ਕਮੇਟੀ ਬੁੱਲੋ੍ਹਵਾਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਚੱਲ ਰਹੇ ਸੈਣੀ ਬਾਰ ਕਾਲਜ ਬੁੱਲ੍ਹੋਵਾਲ (ਖਡਿਆਲਾ) ਦੇ ਬੀ. ਏ. ਸਮੈਸਟਰ -3 ਦਾ ਨਤੀਜਾ ਸ਼ਾਨਦਾਰ ਰਿਹਾ | ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਦਸੰਬਰ 2025 ਪ੍ਰੀਖਿਆਵਾਂ ਸਬੰਧੀ ਐਲਾਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੇ ਬੀ. ਏ. ਸਮੈਸਟਰ-3 ਦੇ ਵਿਦਿਆਰਥੀ ਕਰਨ ਕੁਮਾਰ ਨੇ ਗ੍ਰੇਡਿੰਗ ਸਿਸਟਮ ਅਨੁਸਾਰ 6.75 ਸੀ. ਜੀ. ਪੀ. ਏ. ਅੰਕ ਪ੍ਰਾਪਤ ਕਰਕੇੇ ਪਹਿਲਾ, ਹਰਕਮਲ ਸਿੰਘ ਗਿੱਦਾ ਨੇ 6.50 ਸੀ.ਜੀ.ਪੀ.ਏ ਅੰਕ ਪ੍ਰਾਪਤ ਕਰਕੇੇ ਦੂਜਾ ਅਤੇ ਵਿਦਿਆਰਥਣ ਕਿਰਨਦੀਪ ਕੌਰ ਨੇ 5.13 ਸੀ. ਜੀ. ਪੀ. ਏ. ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਹਾਸਿਲ ਕੀਤਾ | ਇਨ੍ਹਾਂ ਨਤੀਜਿਆਂ ਲਈ ਸੈਣੀ ਬਾਰ ਵਿੱਦਿਅਕ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਮੈਨੇਜਰ ਸੁਰਜੀਤ ਸਿੰਘ ਸੈਣੀ, ਸਕੱਤਰ ਗੁਰਪ੍ਰੀਤ ਸਿੰਘ ਫ਼ੱਤੋਵਾਲ, ਸਿੱਖਿਆ ਮਾਹਿਰ ਮਾ. ਰਣਧੀਰ ਸਿੰਘ ਨੇ ਸਮੂਹ ਕਾਲਜ ਮੈਨੇਜਮੈਂਟ ਕਮੇਟੀ ਵਲੋਂ ਇਨ੍ਹਾਂ ਵਿਦਿਆਰਥੀਆਂ ਤੇ ਕਾਲਜ ਸਟਾਫ਼ ਨੂੰ ਵਧਾਈ ਦਿੱਤੀ ਗਈ |