ਅੱਡਾ ਸਰਾਂ , 27 ਅਪ੍ਰੈਲ (ਮਸੀਤੀ)-ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਹਾਲ ਹੀ ਵਿਚ ਹੋਈਆਂ ਵੱਖ-ਵੱਖ ਓਲੰਪਿਆਡ ਪ੍ਰੀਖਿਆਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸੰਬੰਧੀ ਪਿ੍ੰ. ਪੂਜਾ ਪਟਿਆਲ ਨੇ ਦੱਸਿਆ ਕਿ ਇਹ ਕਾਮਯਾਬੀ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ . ਮੁਲਤਾਨੀ ਅਤੇ ਨੀਰੂ ਮੁਲਤਾਨੀ ਦੇ ਮਾਰਗ-ਦਰਸ਼ਨ ਦਾ ਨਤੀਜਾ ਹੈ | ਇਸ ਸਾਲ ਦੇ ਨਤੀਜਿਆਂ ਵਿਚ ਦੂਸਰੀ ਜਮਾਤ ਦੇ ਵਿਦਿਆਰਥੀ ਸ਼ਿਵਾਯ ਨੇ ਰਾਜ ਪੱਧਰ 'ਤੇ ਟੌਪਰ ਬਣ ਕੇ ਸਕੂਲ ਦਾ ਮਾਣ ਵਧਾਇਆ, ਜਦਕਿ ਤੀਸਰੀ ਜਮਾਤ ਦੇ ਵਿਦਿਆਰਥੀ ਦਮਨਦੀਪ ਸਿੰਘ ਨੇ ਓਲੰਪਿਆਡ ਟੌਪਰ ਬਣ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਵਿਗਿਆਨ ਅਤੇ ਆਰਟੀਫਿਸ਼ਲ ਇੰਟੈਲੀਜੈਂਸ, ਰੀਜ਼ਨਿੰਗ, ਐਪਟੀਟਿਊਡ ਅਤੇ ਜਨਰਲ ਨੋਲਿਜ, ਸਮਾਜਿਕ ਅਧਿਐਨ ਅਤੇ ਕੰਪਿਊਟਰ ਸਾਇੰਸ ਅਤੇ ਟੈਲੈਂਟ ਹੰਟ ਵਰਗੇ ਵਿਸ਼ਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ | ਸਕੂਲ ਦੇ ਡਾਇਰੈਕਟਰਾਂ ਅਤੇ ਪ੍ਰਬੰਧਕ ਕਮੇਟੀ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਨੇ ਇਸ ਸਫਲਤਾ ਦਾ ਸਿਹਰਾ ਸਕੂਲ ਦੇ ਸਮਰਪਿਤ ਅਧਿਆਪਕਾਂ ਅਤੇ ਸਹਿਯੋਗੀ ਮਾਪਿਆਂ ਨੂੰ ਵੀ ਦਿੱਤਾ | ਇਸ ਮੌਕੇ ਸਕੂਲ ਦੀ ਕੋਆਰਡੀਨੇਟਰ ਵਨੀਤਾ ਬਲੌਰਿਆ, ਸੁਜਾਤਾ ਛਾਬੜਾ, ਅਮਨੀਤ ਸੈਣੀ ਅਤੇ ਅਮਨਪ੍ਰੀਤ ਕੌਰ ਸਮੇਤ ਸਾਰੇ ਸਟਾਫ਼ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |